ਮਾਨਤੋਵਾ ਰੋਦੀਗੋ ਵਿਖੇ 13 ਮਈ ਨੂੰ ਹੋਣ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੱਮਲ, ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਗੁਰੂ ਦੀਆਂ ਖੁਸੀਆਂ ਪ੍ਰਾਪਤ ਕਰੋ, ਗੁਰੂਦੁਆਰਾ ਬੋਨਫੇਰਾਰੋ ਸਮੂਹ ਪ੍ਰਬੰਧਕ ਕਮੇਟੀ

ਬੇਰਗਾਮੋ ਇਟਲੀ – ਜਿਵੇ ਕਿ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸੰਸਾਰ ਭਰ ਵਿੱਚ ਜਿਥੇ-ਜਿਥੇ ਵੀ ਗੁਰੂ ਕਾ ਖਾਲਸਾ ਜਾ ਪੰਜਾਬੀ ਵਸਦੇ ਹਨ, ਉਥੇ ਹੀ ਪੰਜਾਬੀਆਂ ਨੇ ਸਖਤ ਮਿਹਨਤ ਦੇ ਨਾਲ ਨਾਲ ਆਪਣੇ ਕਲਚਰ, ਆਪਣਾ ਸਭਿਆਚਾਰ, ਆਪਣਾ ਵਿਰਸਾ ਤੇ ਧਰਮ ਨੂੰ ਹਮੇਸਾਂ ਆਪਣੇ ਨਾਲ ਜੋੜ ਕੇ ਰੱਖਿਆ ਹੈ, ਅਪ੍ਰੈਲ ਤੇ ਮਈ ਦੇ ਮਹੀਨਿਆ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨਾਂ ਦੀ ਲੜੀ ਸੁਰੂ ਹੋ ਜਾਂਦੀ ਹੈ, ਇਸੇ ਲੜੀ ਤਹਿਤ 13 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਰੋਦੀਗੋ ਮਾਨਤੋਵਾ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਗੁਰੂ ਨਾਨਕ ਨਾਮ ਲੇਵਾ ਸਮੁਚੀਆਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚੌਥੇ ਮਹਾਂਨ ਨਗਰ ਕੀਰਤਨ ਸੁਜਾਏ ਜਾ ਰਹੇ ਹਨ, ਇਸ ਨਗਰ ਕੀਰਤਨ ਦੀ ਆਰੰਭਤਾ 13 ਮਈ ਸਵੇਰ ਦੇ 10 ਵਜੇ ਮਾਨਤੋਵਾ ਫੂਟਵਾਲ ਸਟੇਡੀਅਮ ਦੇ ਨਜਦੀਕ ਤੋ ਕੀਤੀ ਜਾਵੇਗੀ ਅਤੇ ਸਮਾਪਤੀ ਸ਼ਾਮ ਨੂੰ 6 ਵਜੇ ਹੋਵੇਗੀ, ਨਗਰ ਕੀਰਤਨ ਦੋਰਾਨ ਵੱਖ-ਵੱਖ ਰਾਗੀ-ਢਾਡੀ ਤੇ ਕਥਾ ਵਾਚਿਕ ਜਥਿਆਂ ਵਲੋਂ ਸੰਗਤਾਂ ਦੀ ਹਾਜਰੀ ਭਰੀ ਜਾਵੇਗੀ, ਗੁਰੂ ਕੇ ਅਤੁੱਟ ਲੰਗਰਾਂ ਦੇ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ, ਗੁਰਦੁਆਰਾ ਬੋਨਫੇਰਾਰੋ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਇਟਲੀ ਵਿੱਚ ਵਸਦੀਆਂ ਸੰਗਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਕਰਦੇ ਹੋਏ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣ ਲਈ ਕਿਹਾ ਹੈ|