ਮਾਨਸ਼ਾਹੀਆ ਇੰਪਲਾਈਜ਼ ਫੈਡਰੇਸ਼ਨ ਦੀ ਸੁਬਾਈ ਕਮੇਟੀ ਦੇ ਕਾਨੂੰਨੀ ਸਲਾਹਕਾਰ ਬਣਾਏ

ਪਟਿਆਲਾ:  ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਨੂੰ ਉਸ ਸਮੇ ਹੋਰ ਬੱਲ ਮਿਲਿਆਂ ਜਦੋ ਸੂਚਨਾਂ ਦੇ ਅਧਿਕਾਰ ਕਾਨੂੰਨ ਦੇ ਉਘੇ ਜਾਣਕਾਰ ਰਾਜਿੰਦਰ ਸਿੰਘ ਮਾਨਸਾਹੀਆਂ ਨੇ ਇੰਪਲਾਈਜ਼ ਫੈਡਰੇਸ਼ਨ ਦੀ ਮੁਢਲੀ ਮੈਬਰਸ਼ਿਪ ਹਾਸਲ ਕੀਤੀ ਅਤੇ ਜਥੇਬੰਦੀ ਨੇ ਉਹਨਾ ਦੀਆਂ ਕਾਨੂੰਨੀ ਸੇਵਾਵਾ ਨੂੰ ਮੁੱਖ ਰਖਦੇ ਹੋਏ ਸੁਬਾਈ ਕਮੇਟੀ ਦਾ ਕਾਨੂੰੰਨੀ ਸਲਾਹਕਾਰ ਨਿਯੁਕਤ ਕਰਨ ਦਾ ਫੈਸਲਾ ਕੀਤਾ।

ਜਥੇਬੰਦੀ ਦੀ ਸੁਬਾਈ ਕਮੇਟੀ ਦੇ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ,ਸਕੱਤਰ ਮਨਜੀਤ ਸਿੰਘ ਚਾਹਲ ਅਤੇ ਸੀਨੀਅਰ ਆਗੂ ਪੂਰਨ ਸਿੰਘ ਖਾਈ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦਿਆਂ ਕਿਹਾ ਕਿ ਮਾਨਸ਼ਾਹੀਆਂ ਦੀ ਨਿਯੁਕਤੀ ਨਾਲ ਬਿਜਲੀ ਮੁਲਾਜਮਾਂ ਨੂੰ ਕਾਨੂੰਨੀ ਰਾਇ ਦਾ ਵੱਡਾ ਫਾਇਦਾ ਹੋਵੇਗਾ।ਉਹਨਾਂ ਕਿਹਾ ਮੁਲਾਜਮਾਂ ਨੂੰ ਸਰਵਿਸ ਮਾਮਲਿਆਂ,23 ਸਾਲਾ ਸਕੇਲ ਲੈਣ ਹੋਰ ਕਾਨੂੰਨੀ ਮਸਲਿਆਂ ਨੂੰ ਹੱਲ ਕਰਾਉਣ ਲਈ ਜਥੇਬੰਦੀ ਵੱਲੋ ਵਿਸੇਸ਼ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਲਈ ਇਕ ਵੱਖਰਾਂ ਦਫਤਰ ਖੋਲਿਆਂ ਜਾਵੇਗਾ।ਉਹਨਾਂ ਬਿਜਲੀ ਮੁਲਾਜਮਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਨੂੰਨੀ ਸਮੱਸਿਆਵਾ ਸਬੰਧੀ ਜਥੇਬੰਦੀ ਨਾਲ ਸੰਪਰਕ ਕਰਨ।ਇਸ ਮੋਕੇ ਜਥੇਬੰਦੀ ਦੀ ਸੁਬਾਈ ਕਮੇਟੀ ਦੇ ਆਗੂ ਮੰਗਲ ਸਿੰਘ ਠਰੂ,ਹਰਬੰਸ ਸਿੰਘ ਬਰਨਾਲਾ,ਜ਼ਸਵੰਤ ਸਿੰਘ ਪੰਨੂ,ਜ਼ਸਵੰਤ ਸਿੰਘ ਅਮ੍ਰਿਤਸਰ,ਕਰਮ ਸਿੰਘ ਬੋਲੜਕਲਾ,ਮੱਖਣ ਸਿੰਘ,ਰਣਜੀਤ ਸਿੰਘ ਭਿੰਡਰ,ਹਰਪਰੀਤ ਸਿੰਘ,ਗੁਰਨਾਮ ਸਿੰਘ ਚਾਹਲ,ਜਗਜੀਤ ਸਿੰਘ ਮੱਤੀ,ਹਰਵਿੰਦਰ ਸਿੰਘ ਚੱਠਾ,ਸੁਰਿੰਦਰ ਪਾਲ ਸਿੰਘ,ਰਘਬੀਰ ਸਿੰਘ ਘੱਗਾ ਆਦਿ ਹ ਾਜਰ ਸਨ।

Be the first to comment

Leave a Reply