ਮਾਰਕੀਟ ‘ਚ ਚੱਲਣਗੇ.. 10 ਰੁਪਏ ਦੇ ਇਹ ਹੀ ਸਿੱਕੇ

ਨਵੀਂ ਦਿੱਲੀ – 10 ਰੁਪਏ ਦੇ ਸਿੱਕਿਆਂ ਨੂੰ ਲੈ ਕੇ ਲੋਕਾਂ ‘ਚ ਜੋ ਅਫ਼ਵਾਹਾਂ ਫੈਲੀਆਂ ਹੋਈਆਂ ਹਨ ਉਨ੍ਹਾਂ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮੁੜ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਿਜ਼ਰਵ ਬੈਂਕ ਨੇ ਦੱਸਿਆ ਕਿ ਮਾਰਕੀਟ ‘ਚ 10 ਰੁਪਏ ਦੇ ਜਿੰਨੇ ਵੀ ਸਿੱਕੇ ਚਲ ਰਹੇ ਹਨ, ਉਹ ਸਭ ਵੈਧ ਹਨ। ਇਸ ਲਈ ਰਿਜ਼ਰਵ ਬੈਂਕ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਹੁਣ ਤੱਕ ਉਨ੍ਹਾਂ ਨੇ 14 ਡਿਜ਼ਾਈਨਾਂ ਦੇ 10 ਰੁਪਏ ਦੇ ਸਿੱਕੇ ਮਾਰਕੀਟ ‘ਚ ਉਤਾਰੇ ਹਨ ਅਤੇ ਸਾਰੇ ਦੇ ਸਾਰੇ ਵੈਧ ਹਨ। ਆਰ.ਬੀ.ਆਈ. ਨੇ ਕਿਹਾ ਸਾਰੇ ਤਰ੍ਹਾਂ ਦੇ ਸਿੱਕੇ ਚਲਣਗੇ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ ਨਵੰਬਰ ਮਹੀਨੇ ‘ਚ ਵੀ ਸਫ਼ਾਈ ਦਿੱਤੀ ਸੀ ਕਿ ਸਾਰੇ ਤਰ੍ਹਾਂ ਦੇ ਸਿੱਕੇ ਠੀਕ ਹਨ ਅਤੇ ਲੋਕ ਇਨ੍ਹਾਂ ਨੂੰ ਲੈਣ ਲਈ ਮਨ੍ਹਾਂ ਨਹੀਂ ਕਰ ਸਕਦੇ ਹਨ। 10 ਦਾ ਸਿੱਕਾ ਲੈਣ ਤੋਂ ਮਨ੍ਹਾਂ ਕਰਨ ‘ਤੇ ਕਾਨੂੰਨੀ ਕਾਰਵਾਈ ਦੀ ਵੀ ਗੱਲ ਕਹੀ ਗਈ ਸੀ ਪਰ ਫਿਰ ਵੀ ਲੋਕਾਂ ‘ਚ ਡਰ ਬਣਿਆ ਰਿਹਾ।

Be the first to comment

Leave a Reply