ਮਾਰੂਤੀ ਨੇ ਵੱਖ ਵੱਖ ਮਾਡਲ ਦੀਆਂ ਕਾਰਾਂ ਦੀਆਂ ਕੀਮਤਾਂ ‘ਚ ਤਿੰਨ ਫ਼ੀਸਦੀ ਤੱਕ ਕਟੌਤੀ ਕਰਨ ਦਾ ਐਲਾਨ

ਨਵੀਂ ਦਿੱਲੀ : ਬੀਤੀ ਅੱਧੀ ਰਾਤ ਤੋਂ ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਮਾਰੂਤੀ ਨੇ ਕੁੱਝ ਗੱਡੀਆਂ ਨੂੰ ਸਸਤਾ ਕਰਨ ਦਾ ਫ਼ੈਸਲਾ ਲਿਆ ਹੈ। ਮਾਰੂਤੀ ਨੇ ਵੱਖ ਵੱਖ ਮਾਡਲ ਦੀਆਂ ਕਾਰਾਂ ਦੀਆਂ ਕੀਮਤਾਂ ‘ਚ ਤਿੰਨ ਫ਼ੀਸਦੀ ਤੱਕ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਪਰ ਕੰਪਨੀ ਨੇ ਸਮਾਰਟ ਹਾਈਬ੍ਰਿਡ ਕਾਰਾਂ ਸੀਆਜ ਡੀਜ਼ਲ ਤੇ ਇਰਟਿਗਾ ਡੀਜ਼ਲ ਦੀਆਂ ਕੀਮਤਾਂ ‘ਚ ਇਕ ਲੱਖ ਤੱਕ ਦਾ ਵਾਧਾ ਕਰ ਦਿੱਤਾ ਹੈ।

ਕੀਮਤਾਂ ਦੇ ਵੇਰਵਾ ਇਸ ਤਰ੍ਹਾਂ ਹੈ (ਦਿੱਲੀ ਐਕਸ ਸ਼ੋਰੂਮ)- – ਮਾਰੂਤੀ ਆਲਟੋ 800 ਸਟੈਂਡਰਡ 2.50 ਲੱਖ, ਕੇ-ਐਲ ਐਲ ਐਕਸ 3.30 ਲੱਖ – ਵੈਗਨਆਰ, ਐਲਐਕਸਆਈ 4.15 ਲੱਖ – ਸਫਿੱਵਟ ਡਿਜਾਈਅਰ ਐਲ ਡੀਆਈ 6.16 ਲੱਖ – ਵਿਟਾਰਾ ਬ੍ਰਿਜਾ ਐਲਡੀਆਈ 7.20 ਲੱਖ

ਮਾਰੂਤੀ ਦਾ ਦਾਅਵਾ ਹੈ ਕਿ ਦੇਸ਼ ਵਿੱਚ ਵੱਖ ਵੱਖ ਥਾਵਾਂ ਉਤੇ ਉਸ ਦੀਆਂ ਗੱਡੀਆਂ ਦੀ ਕੀਮਤਾਂ ਵੱਖ ਵੱਖ ਥਾਵਾਂ ਉਤੇ ਘੱਟ ਹੋ ਸਕਦੀਆਂ ਹਨ। ਕਿਉਂਕਿ ਪਹਿਲਾਂ ਵੈਟ ਦੀਆਂ ਦਰਾਂ ਹਰ ਰਾਜ ਵਿੱਚ ਵੱਖ ਹੁੰਦੀਆਂ ਸਨ। ਪਰ ਹੁਣ ਜੀਐਸਟੀ ਤੋਂ ਬਾਅਦ ਟੈਕਸ ਦੀ ਦਰ ਇੱਕ ਹੋ ਗਈ ਹੈ।

Be the first to comment

Leave a Reply