ਮਾਸੂਮ ਨਾਲ ਰੇਪ: ਫਿਰ ਉਸ ਸਕੂਲ ਨਹੀਂ ਭੇਜਾਂਗੇ ਆਪਣੀ ਬੱਚੀ

ਨਵੀਂ ਦਿੱਲੀ— ਦਿੱਲੀ ‘ਚ 6 ਸਾਲ ਦੀ ਮਾਸੂਮ ਨਾਲ ਰੇਪ ਦੀ ਘਟਨਾ ਸਕੂਲਾਂ ‘ਚ ਸੁਰੱਖਿਆ ਖਾਮੀਆਂ ਵੱਲ ਇਸ਼ਾਰਾ ਕਰ ਰਹੀ ਹੈ। ਉੱਥੇ ਹੀ ਬੱਚੀ ਦੁਬਾਰਾ ਉਸ ਸਕੂਲ ਨਹੀਂ ਜਾਣਾ ਚਾਹੁੰਦੀ। ਉਸ ਦੇ ਪਿਤਾ ਨੇ ਕਿਹਾ,”ਸਾਡੀ ਬੱਚੀ ਇੰਨੀ ਡਰੀ ਹੋਈ ਹੈ ਕਿ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਅਸੀਂ ਆਪਣੀ ਬੇਟੀ ਨੂੰ ਹੁਣ ਉਸ ਸਕੂਲ ‘ਚ ਕਦੇ ਨਹੀਂ ਭੇਜਾਂਗੇ।” ਮਾਲਵੀਏ ਨਗਰ ਦੇ ਸੰਤ ਨਿਰੰਕਾਰੀ ਸਕੂਲ ‘ਚ ਪੜ੍ਹਨ ਵਾਲੀ ਪੀੜਤ ਬੱਚੀ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਆਪਣੀ ਬੇਟੀ ਅਤੇ 3 ਸਾਲ ਦੇ ਬੇਟੇ ਲਈ ਪਲੇਅ ਸਕੂਲ ਦੀ ਤਲਾਸ਼ ਨੂੰ ਲੈ ਕੇ ਵੀ ਡਰੇ ਹੋਏ ਹਨ। ਬੱਚੀ ਦੇ ਪਿਤਾ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਤੋਂ ਉਨ੍ਹਾਂ ਦਾ ਭਰੋਸਾ ਉੱਠ ਗਿਆ ਹੈ। ਉਹ ਬੋਲੇ,”ਸਾਡੇ ਬੱਚੇ ਸਕੂਲ ‘ਚ ਸੁਰੱਖਿਅਤ ਨਹੀਂ ਹਨ? ਮੈਂ ਡਰਿਆ ਹੋਇਆ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਘਟਨਾ ਮੇਰੀ ਬੇਟੀ ਦੇ ਜੀਵਨ ‘ਤੇ ਦਾਗ਼ ਨਾ ਬਣ ਜਾਵੇ।” ਘਟਨਾ ਵਾਲੇ ਦਿਨ ਨੂੰ ਯਾਦ ਕਰਦੇ ਹੋਏ ਬੱਚੀ ਦੇ ਪਿਤਾ ਨੇ ਕਿਹਾ,”ਮੈਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ 7 ਵਜੇ ਬੇਟੀ ਨੂੰ ਸਕੂਲ ਛੱਡ ਕੇ ਕੰਮ ‘ਤੇ ਨਿਕਲ ਗਿਆ ਸੀ। 2.30 ਵਜੇ ਮੇਰੀ ਪਤਨੀ ਦਾ ਫੋਨ ਆਇਆ ਪਰ ਉਸ ਨੇ ਮੈਨੂੰ ਪੂਰੀ ਗੱਲ ਨਹੀਂ ਦੱਸੀ, ਕਿਉਂਕਿ ਮੇਰੀ ਮੀਟਿੰਗ ਸੀ। ਮੀਟਿੰਗ ਤੋਂ ਨਿਕਲ ਕੇ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਤੁਰੰਤ ਸਕੂਲ ਪੁੱਜਣ ਲਈ ਕਿਹਾ।”

Be the first to comment

Leave a Reply