ਮਿਉਂਸਪਲ 101 ਸੈਸ਼ਨ ਰਾਹੀਂ ਸਿਟੀ ਦੇ ਕੰਮਕਾਜ ਬਾਰੇ ਬਰੈਂਪਟਨ ਵਾਸੀਆਂ ਨੂੰ ਕੀਤਾ ਜਾਵੇਗਾ ਸਿੱਖਿਅਤ : ਢਿੱਲੋਂ

ਬਰੈਂਪਟਨ (ਸਾਂਝੀ ਸੋਚ ਬਿਊਰੋ): ਸਿਟੀ ਕਾਉਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਮਿਉਂਸਪਲ 101 ਸੈਸ਼ਨ ਰੱਖਕੇ ਬਰੈਂਪਟਨ ਵਾਸੀਆਂ ਨੂੰ ਇਹ ਸੂਚਿਤ ਕਰਨ ਤੇ ਸਿੱਖਿਅਤ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਬਰੈਂਪਟਨ ਸਿਟੀ ਕਿਸ ਤਰ੍ਹਾਂ ਕੰਮ ਕਰਦੀ ਹੈ, ਸਥਾਨਕ ਵਾਸੀਆਂ ਨੂੰ ਸੇਵਾਵਾਂ ਤੇ ਵਸੀਲੇ ਕਿਵੇਂ ਮੁਹੱਈਆ ਕਰਵਾਏ ਜਾਂਦੇ ਹਨ। ਕਾਉਂਸਲਰ ਢਿੱਲੋਂ ਨੇ ਆਖਿਆ ਕਿ ਸਥਾਨਕ ਵਾਸੀਆਂ ਲਈ ਇਹ ਜਾਨਣ ਦਾ ਇੱਕ ਸੁਨਹਿਰਾ ਮੌਕਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਟੀਚਾ ਸਥਾਨਕ ਵਾਸੀਆਂ ਨੂੰ ਇਹ ਸਮਝਾਉਣਾ ਹੈ ਕਿ ਉਨ੍ਹਾਂ ਦੀ ਕਾਉਂਸਲ ਵੱਲੋਂ ਕਿਹੋ ਜਿਹੀ ਭੂਮਿਕਾ ਮੂਲ ਰੂਪ ਵਿੱਚ ਨਿਭਾਈ ਜਾਂਦੀ ਹੈ। ਢਿੱਲੋਂ ਨੇ ਆਖਿਆ ਕਿ ਸਥਾਨਕ ਵਾਸੀ ਜਿੰਨੇ ਵੱਧ ਸਿੱਖਿਅਤ ਹੋਣਗੇ ਓਨਾ ਹੀ ਉਹ ਆਪਣੇ ਚੁਣੇ ਹੋਏ ਅਧਿਕਾਰੀਆਂ ਨੂੰ ਜਵਾਬਦੇਹ ਬਣਾ ਸਕਣਗੇ ਤੇ ਉਸ ਨਾਲ ਬਰੈਂਪਟਨ ਲਈ ਬਿਹਤਰ ਨਤੀਜੇ ਵੀ ਸਾਹਮਣੇ ਆਉਣਗੇ। ਉਨ੍ਹਾਂ ਦੱਸਿਆ ਕਿ ਸਥਾਨ ਵਾਸੀ ਇਹ ਵੀ ਸਿੱਖਣਗੇ ਕਿ ਏਜੰਡਿਆਂ ਬਾਰੇ ਕਿੱਥੇ ਤੇ ਕਿਵੇਂ ਪੜ੍ਹਿਆ ਜਾਵੇ। ਵੱਖ ਵੱਖ ਕਮੇਟੀਆਂ ਦੀਆਂ ਜਿ਼ੰਮੇਵਾਰੀਆਂ ਤੇ ਭੂਮਿਕਾਵਾਂ ਕਿਹੋ ਜਿਹੀਆਂ ਹੁੰਦੀਆਂ ਹਨ। ਸ਼ਹਿਰ ਨਾਲ ਸਬੰਧਤ ਵਸੀਲਿਆਂ ਨੂੰ ਕਿੱਥੇ ਲੱਭਿਆ ਜਾ ਸਕਦਾ ਹੈ। ਇਹ ਸੈਸ਼ਨ ਆਮ ਜਨਤਾ ਲਈ ਮੁਫਤ ਹੈ ਤੇ ਇਸ ਦੌਰਾਨ ਸਿਟੀ ਆਫ ਬਰੈਂਪਟਨ ਦਾ ਸਟਾਫ ਸਥਾਨਕ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਵੇਗਾ।

Be the first to comment

Leave a Reply