ਮਿਡਫੀਲਡਰ ਯੁਜੇਨੇਸ ਲਿੰਗਦੋਹ ਇੰਡੀਅਨ ਸੁਪਰ ਲੀਗ ਦੇ ਖਿਡਾਰੀ ਡਰਾਫਟ ਵਿੱਚ ਅੱਜ ਸਭ ਤੋਂ ਮਹਿੰਗੇ ਖਿਡਾਰੀ ਬਣੇ

ਮੁੰਬਈ  – ਡਿਫੈਂਡਰ ਅਨਸ ਇਦਾਥੋਡਿਕਾ ਅਤੇ ਮਿਡਫੀਲਡਰ ਯੁਜੇਨੇਸ ਲਿੰਗਦੋਹ ਇੰਡੀਅਨ ਸੁਪਰ ਲੀਗ ਦੇ ਖਿਡਾਰੀ ਡਰਾਫਟ ਵਿੱਚ ਅੱਜ ਸਭ ਤੋਂ ਮਹਿੰਗੇ ਖਿਡਾਰੀ ਬਣੇ। ਉਨ੍ਹਾਂ ਲਈ ਕ੍ਰਮਵਾਰ ਨਵੀਂ ਟੀਮ ਜਮਸ਼ੇਦਪੁਰ ਐਫਸੀ ਅਤੇ ਦੋ ਵਾਰ ਦੇ ਚੈਂਪੀਅਨ ਏਟੀਕੇ ਨੇ ਇਕ ਕਰੋੜ 10 ਲੱਖ ਰੁਪਏ ਦੀ ਬਰਾਬਰ ਬੋਲੀ ਲਾਈ। ਚੁਣੇ ਗਏ 134 ਖਿਡਾਰੀਆਂ ਵਿੱਚ ਗੋਲਕੀਪਰ ਸੁਬਰਤ ਪਾਲ ਨੂੰ ਜਮਸ਼ੇਦਪੁਰ ਨੇ 87 ਲੱਖ ਰੁਪਏ, ਜਦੋਂ ਕਿ ਰਾਈਟ ਬੈਕ ਪ੍ਰੀਤਮ ਕੋਟਲ ਨੂੰ ਦਿੱਲੀ ਡਾਇਨਾਮੋਜ਼ ਨੇ 75 ਲੱਖ ਰੁਪਏ ਵਿੱਚ ਖਰੀਦਿਆ।
ਏਟੀਕੇ ਦੇ ਕੋਚ ਟੇਡੀ ਸ਼ੇਰਿੰਘਮ ਨੇ ਕਿਹਾ ਕਿ ਲਿੰਗਦੋਹ ਸਾਡੀ ਨੰਬਰ ਇਕ ਪਸੰਦ ਸੀ। ਉਹ ਗੋਲ ਵੀ ਕਰਾਉਂਦਾ ਹੈ ਅਤੇ ਟੀਮ ਲਈ ਮਹੱਤਵਪੂਰਨ ਹੈ। ਦਿਲਚਸਪ ਗੱਲ ਇਹ ਹੈ ਕਿ ਟੀਮ ਦੇ ਤਕਨੀਕੀ ਨਿਰਦੇਸ਼ਕ ਐਸ਼ਲੇ ਵੈਸਟਵੁੱਡ ਆਈਐਸਐਲ ਵਿੱਚ ਸ਼ੁਰੂਆਤ ਕਰ ਰਹੀ ਬੰਗਲੁਰੂ ਐਫਸੀ ਦਾ ਆਈ ਲੀਗ ਵਿੱਚ ਕੋਚ ਸੀ, ਜਿਸ ਵਿੱਚ ਲਿੰਗਦੋਹ ਵੀ ਸ਼ਾਮਲ ਸੀ। ਟੀਮ ਨੇ ਭਾਰਤ ਦੇ ਸਟਰਾਈਕਰ ਰੌਬਿਨ ਸਿੰਘ ਨੂੰ 65 ਲੱਖ ਰੁਪਏ ਵਿੱਚ ਖਰੀਦਿਆ।

Be the first to comment

Leave a Reply