ਮਿਡਫੀਲਡਰ ਸਰਦਾਰ ਸਿੰਘ ਨੂੰ ਅਗਲੇ ਮਹੀਨੇ ਭੂਵਨੇਸ਼ਵਰ ‘ਚ ਹੋਣ ਵਾਲੇ ਹਾਕੀ ਵਿਸ਼ਵ ਲੀਗ ਫਾਈਨਲ ਟੀਮ ਤੋਂ ਬਾਹਰ ਕਰ ਦਿੱਤਾ

ਨਵੀਂ ਦਿੱਲੀ- ਅਗਲੇ ਮਹੀਨੇ ਭੂਵਨੇਸ਼ਵਰ ‘ਚ ਹੋਣ ਵਾਲੇ ਹਾਕੀ ਵਿਸ਼ਵ ਲੀਗ ਫਾਈਨਲ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਦਕਿ ਰੁਪਿੰਦਰਪਾਲ ਸਿੰਘ ਤੇ ਬੀਰੇਂਦਰ ਲਾਕੜਾ ਨੇ ਫਿੱਟ ਹੋ ਕੇ ਟੀਮ ‘ਚ ਵਾਪਸੀ ਕੀਤੀ ਹੈ। ਆਪਣੇ ਸ਼ਾਨਦਾਰ ਖੇਡ ਲਈ 2017 ‘ਚ ਖੇਲ ਰਤਨ ਪੁਰਸਕਾਰ ਪਾਉਣ ਵਾਲੇ ਸਰਦਾਰ ਨੂੰ ਬਾਹਰ ਕਰਨਾ ਹੈਰਾਨੀ ਦਾ ਸਬੱਬ ਹੈ ਕਿਉਂਕਿ ਪਿਛਲੇ ਮਹੀਨੇ ਏਸ਼ੀਆ ਕੱਪ ਜਿੱਤਣ ਵਾਲੀ ਟੀਮ ਦੇ ਅਹਿਮ ਮੈਂਬਰ ਸਨ। ਇਸ ਨੂੰ ਸਾਬਕਾ ਕਪਤਾਨ ਦੇ ਸੁਨਹਿਰੇ ਕਰੀਅਰ ਦਾ ਅੰਤ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਏਸ਼ੀਆ ਕੱਪ ‘ਚ ਸਰਦਾਰ ਨੇ ਮਿਡਫੀਲਡ ‘ਚ ਪਲੇਮੇਕਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਨੌਜਵਾਨ ਕਪਤਾਨ ਮਨਪ੍ਰੀਤ ਸਿੰਘ ਨਾਲ ਡਿਫੇਂਡਰ ਦੇ ਰੂਪ ‘ਚ ਖੇਡਿਆ ਸੀ। ਹਾਕੀ ਵਿਸ਼ਵ ਲੀਗ ਫਾਈਨਲ ‘ਚ ਉਸ ਨੂੰ ਬਾਹਰ ਕੀਤੇ ਜਾਣ ਦਾ ਮਤਲਬ ਕਿ ਉਹ ਕੋਚ ਸ਼ਾਰਡ ਮਾਰਿਨ ਦੀ ਰਣਨੀਤੀ ‘ਚ ਫਿਟ ਨਹੀਂ ਬੈਠਦੇ। ਮਾਰਿਨ ਨੇ ਏਸ਼ੀਆ ਕੱਪ ਤੋਂ ਠੀਕ ਪਹਿਲਾਂ ਰੋਲੇਂਟ ਆਲਟਮੇਂਸ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਟੀਮ ਦੀ ਕਮਾਨ ਸੰਭਾਲੀ ਸੀ। ਚੋਣਕਰਤਾਵਾਂ ਨੇ ਮਨਪ੍ਰੀਤ ਸਿੰਘ ਨੂੰ ਕਪਤਾਨ ਬਰਕਰਾਰ ਰੱਖਿਆ ਹੈ। ਜਦਕਿ ਚਿੰਗਲੇਨਸਨਾ ਸਿੰਘ ਉਪ ਕਪਤਾਨ ਹੋਣਗੇ। ਪੀ.ਆਰ ਸ਼੍ਰੀਜੇਸ਼ ਹਾਲੇ ਪੂਰੀ ਤਰ੍ਹਾਂ ਫਿਟ ਨਹੀਂ ਹੈ। ਲਿਹਾਜਾ ਗੋਲਕੀਪਿੰਗ ਦਾ ਜਿੰਮਾ ਆਕਾਸ਼ ਚਿਕਤੇ ਤੇ ਸੂਰਜ ਕਰਕੇਰਾ ‘ਤੇ ਹੋਵੇਗਾ।

Be the first to comment

Leave a Reply