ਮਿਸੀਸਾਗਾ ਦੇ ਇਕ ਇੰਡਸਟ੍ਰੀਅਲ ਯਾਰਡ ‘ਚ ਆਪਣੇ ਹੀ ਟਰੱਕ ਹੇਠ ਆ ਕੇ ਮਾਰਿਆ ਪੰਜਾਬੀ

ਮਿਸੀਸਾਗਾ— ਟਰੱਕ ਹੇਠ ਆ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਨਰਿੰਦਰ ਸਿੰਘ ਖਰੌੜ ਵਜੋਂ ਹੋਈ ਹੈ। ਨਰਿੰਦਰ ਸਿੰਘ 2005 ‘ਚ ਕੈਨੇਡਾ ਆਇਆ ਸੀ ਤੇ ਆਪਣੇ ਪਿੱਛੇ ਤਿੰਨ ਬੱਚੇ ਤੇ ਪਤਨੀ ਛੱਡ ਗਿਆ ਹੈ। ਤਰਾਸਦੀ ਵਾਲੀ ਗੱਲ ਇਹ ਹੈ ਕਿ ਨਰਿੰਦਰ ਸਿੰਘ ਦੇ ਭਰਾ ਤੇ ਭਰਜਾਈ ਵੀ 2006 ‘ਚ ਇਕ ਸੜਕ ਹਾਦਸੇ ਦੌਰਾਨ ਮਾਰੇ ਗਏ ਸਨ ਜਦੋਂ ਇਕ ਸ਼ਰਾਬੀ ਡਰਾਇਵਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਪੁਲਸ ਦਾ ਮੰਨਣਾ ਹੈ ਕਿ ਸੰਭਾਵਤ ਤੌਰ ‘ਤੇ ਹਾਦਸੇ ਦਾ ਸ਼ਿਕਾਰ ਵਿਅਕਤੀ ਟਰੱਕ ਰਾਹੀਂ ਕਿਸੇ ਭਾਰੀ ਚੀਜ਼ ਨੂੰ ਧੱਕ ਰਿਹਾ ਸੀ ਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਪਿੱਛੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਡਿੱਗ ਗਿਆ, ਜਦਕਿ ਟਰੱਕ ਹਾਲੇ ਵੀ ਰੁੜ ਰਿਹਾ ਸੀ। ਸਿਰ ਕੁਚਲਿਆ ਜਾਣ ਕਾਰਨ ਨਰਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਕਿਰਤ ਮੰਤਰਾਲੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ।

Be the first to comment

Leave a Reply