ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਮਾਨੁਸ਼ੀ ਛਿੱਲਰ ਪਹਿਲੀ ਵਾਰ ਫੇਸਬੁੱਕ ‘ਤੇ ਹੋਈ ਲਾਈਵ

ਮੁੰਬਈ — ਮਿਸ ਵਰਲਡ 2017 ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਮਾਨੁਸ਼ੀ ਛਿੱਲਰ ਪਹਿਲੀ ਵਾਰ ਫੇਸਬੁੱਕ ‘ਤੇ ਲਾਈਵ ਹੋਈ। ਇਸ ਲਾਈਵ ਵੀਡੀਓ ਦੌਰਾਨ ਮਾਨੁਸ਼ੀ ਨੇ ਨਾ ਸਿਰਫ ਆਪਣੇ ਪ੍ਰਾਜੈਕਟਸ ਤੇ ਰੁਟੀਨ ਬਾਰੇ ਗੱਲ ਕੀਤੀ, ਸਗੋਂ ਫੈਨਜ਼ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਮਾਨੁਸ਼ੀ ਨੇ ਲਾਈਵ ਵੀਡੀਓ ਦੌਰਾਨ ਦੱਸਿਆ ਕਿ ਉਹ ਮਿਸ ਵਰਲਡ ਐਕਟੀਵਿਟੀ ਟੂਰ ਲਈ ਇਸ ਸਮੇਂ ਚੀਨ ਦੀ ਸਾਨਿਆ ਸਿਟੀ ‘ਚ ਮੌਜੂਦ ਹੈ। ਮਾਨੁਸ਼ੀ ਨੇ ਕਿਹਾ ਕਿ ਉਹ ਚੀਨ ਦੇ ਇਸ ਸ਼ਹਿਰ ‘ਚ ਆ ਕੇ ਬੇਹੱਦ ਖੁਸ਼ ਹੈ ਕਿਉਂਕਿ ਇਹੀ ਉਹ ਸ਼ਹਿਰ ਹੈ, ਜਿਥੇ ਉਸ ਦੇ ਸਿਰ ‘ਤੇ ਮਿਸ ਵਰਲਡ ਦਾ ਤਾਜ ਸਜਾਇਆ ਗਿਆ ਸੀ। ਲਾਈਵ ਵੀਡੀਓ ‘ਚ ਮਾਨੁਸ਼ੀ ਨੇ ਫੈਨਜ਼ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪਿਆਰ ਤੇ ਸੁਪੋਰਟ ਲਈ ਸ਼ੁਕਰਗੁਜ਼ਾਰ ਹੈ। ਲਾਈਵ ਚੈਟ ਦੌਰਾਨ ਮਾਨੁਸ਼ੀ ਨਾਲ ਕਈ ਫੈਨਜ਼ ਨੇ ਪੁੱਛਿਆ ਕਿ ਇਸ ਵਾਰ ਉਹ ਕਿਸ ਨਾਲ ਵੈਲੇਨਟਾਈਨਸ ਡੇਅ ਸੈਲੀਬ੍ਰੇਟ ਕਰਨ ਜਾ ਰਹੀ ਹੈ? ਇਸ ਸਵਾਲ ਦੇ ਜਵਾਬ ‘ਚ ਮਾਨੁਸ਼ੀ ਨੇ ਕਿਹਾ ਕਿ ਉਹ ਹਰ ਵੈਲੇਨਟਾਈਨਸ ਆਪਣੀ ਮਾਂ ਨਾਲ ਹੀ ਮਨਾਉਂਦੀ ਆਈ ਹੈ। ਇਸ ਵਾਰ ਉਹ ਉਨ੍ਹਾਂ ਨਾਲ ਨਹੀਂ, ਸਗੋਂ ਮਿਸ ਵਰਲਡ ਫੈਮਿਲੀ ਨਾਲ ਵੈਲੇਨਟਾਈਨਸ ਸੈਲੀਬ੍ਰੇਟ ਕਰੇਗੀ। ਇਸ ਲਾਈਵ ਵੀਡੀਓ ‘ਚ ਮਾਨੁਸ਼ੀ ਨੇ ਆਪਣੇ ਫਿਊਚਰ ਪਲਾਨਸ ਦੀ ਵੀ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕੀਤੀ। ਮਾਨੁਸ਼ੀ ਨੇ ਦੱਸਿਆ ਕਿ ਉਹ ਮਿਸ ਵਰਲਡ ਬਿਊਟੀ ਵਿਦ ਏ ਪਰਪਜ਼ ਪ੍ਰਾਜੈਕਟ ਲਈ ਕਈ ਦੇਸ਼ਾਂ ਦੇ ਟੂਰ ‘ਤੇ ਨਿਕਲੇਗੀ। ਇਸ ਪ੍ਰਾਜੈਕਟ ਦੀ ਸ਼ੁਰੂਆਤ ਚੀਨ ਦੀ ਸਾਨਿਆ ਸਿਟੀ ਤੋਂ ਹੀ ਹੋਵੇਗੀ। ਇਸ ਪ੍ਰਾਜੈਕਟ ਤਹਿਤ ਮਾਨੁਸ਼ੀ ਨਾਲ 6 ਕਾਂਟੀਨੈਂਟਲ ਬਿਊਟੀ ਕੁਈਨਜ਼ ਤੇ ਮਿਸ ਵਰਲਡ 2016 ਸਟੇਫਨੀ ਡੇਲ ਵੀ ਹੋਵੇਗੀ। ਸਾਨਿਆ ਸਿਟੀ ਤੋਂ ਬਾਅਦ ਇਹ ਬਿਊਟੀ ਕੁਈਨਜ਼ ਇੰਡੋਨੇਸ਼ੀਆ ਦੇ ਆਈਕਾਨਿਕ ਗੋਲਡਨ ਬ੍ਰਿਜ ‘ਤੇ ਜਾਣਗੀਆਂ। ਇਹ ਬ੍ਰਿਜ ਇੰਡੋਨੇਸ਼ੀਆ ਦੇ ਪੇਂਡੂ ਇਲਾਕਿਆਂ ‘ਚ ਰਹਿਣ ਵਾਲੇ ਵਿਦਿਆਰਥੀਆਂ ਦੀ ਸਕੂਲ ਪਹੁੰਚਣ ‘ਚ ਮਦਦ ਕਰਦਾ ਹੈ। ਇਸ ਪ੍ਰਾਜੈਕਟ ਲਈ ਮਾਨੁਸ਼ੀ ਛਿੱਲਰ ਕਈ ਦੇਸ਼ਾਂ ‘ਚ ਘੁੰਮੇਗੀ।

Be the first to comment

Leave a Reply