ਮੀਂਹ ਤੋਂ ਬਾਅਦ ਮੰਡੀ ਅੰਦਰ ਪਾਣੀ ਭਰਨ ਕਰਕੇ ਖਰੀਦਦਾਰ ਤੇ ਸਬਜ਼ੀ ਵਿਕਰੇਤਾ ਦੋਵੇਂ ਪਰੇਸ਼ਾਨ ਹਨ

ਨਾਭਾ —ਉੱਤਰ ਭਾਰਤ ਅੰਦਰ ਲਗਾਤਾਰ ਪਿਛਲੇ 2 ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਲੋਕਾਂ ਲਈ ਹੁਣ ਮੁਸੀਬਤ ਬਨਣ ਲੱਗਾ ਹੈ। ਸਾਉਣ ਮਹੀਨੇ ਦੇ ਦੂਜੇ ਦਿਨ ਵੀ ਕਈ ਇਲਾਕਿਆਂ ਅੰਦਰ ਮੀਂਹ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਪੈ ਰਹੇ ਮੀਂਹ ਦਾ ਸਭ ਤੋਂ ਜ਼ਿਆਦਾ ਅਸਰ ਰੋਜ਼ਾਨਾ ਵਰਤੋਂ ਦੇ ਸਮਾਨ ‘ਤੇ ਦੇਖਣ ਨੂੰ ਮਿਲ ਰਿਹਾ। ਇਹ ਤਸਵੀਰਾਂ ਨਾਭਾ ਸਬਜ਼ੀ ਮੰਡੀ ਦੀਆਂ ਹਨ, ਜਿਥੇ ਮੀਂਹ ਤੋਂ ਬਾਅਦ ਮੰਡੀ ਅੰਦਰ ਪਾਣੀ ਭਰਨ ਕਰਕੇ ਖਰੀਦਦਾਰ ਤੇ ਸਬਜ਼ੀ ਵਿਕਰੇਤਾ ਦੋਵੇਂ ਪਰੇਸ਼ਾਨ ਹਨ।
ਇਸ ਵਾਰ ਜੁਲਾਈ ‘ਚ ਪੰਜਾਬ ਅੰਦਰ ਔਸਤ ਤੋਂ ਘੱਟ ਮੀਂਹ ਪਿਆ ਹੈ। ਦੂਜੇ ਪਾਸੇ ਗਰਮੀ ਨੇ ਵੀ ਲੋਕਾਂ ਦੇ ਵੱਟ ਕੱਢੇ ਪਏ ਸੀ ਪਰ ਹੁਣ ਜਦੋਂ ਮੀਂਹ ਪੈ ਰਿਹਾ ਹੈ ਤਾਂ ਨਗਰ ਨਿਗਮ ਦੀ ਕਾਰਗੁਜ਼ਾਰੀ ਦੀ ਜਿਥੇ ਪੋਲ ਖੁੱਲ੍ਹ ਰਹੀ ਹੈ, ਉਥੇ ਹੀ ਆਮ ਲੋਕਾਂ ਨੂੰ ਮਹਿੰਗੀ ਸਬਜ਼ੀ ਖਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।