ਮੀਂਹ ਦੀ ਰੁਕਾਵਟ ਖਤਮ ਹੋਣ ਤੋਂ ਬਾਅਦ ਮੈਚ ਫਿਰ ਤੋਂ ਸ਼ੁਰੂ ਕਰੋ ਜਾਂ ਮਰੋ ਸਤਿਥੀ ਵਿਚ

ਡਰਬੀ— ਕਪਤਾਨ ਮਿਤਾਲੀ ਰਾਜ ਦੀ ਅਗਵਾਈ ‘ਚ ਭਾਰਤੀ ਟੀਮ ਅੱਜ ਇੱਥੇ ਕਾਊਂਟੀ ਗਰਾਊਂਡ ‘ਚ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਆਪਣੇ ਕਰੋ ਜਾਂ ਮਰੋ ਮੁਕਾਬਲੇ ‘ਚ ਮਜ਼ਬੂਤ ਨਿਊਜ਼ੀਲੈਂਡ ਨਾਲ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਨਿਊਜ਼ੀਲੈਂਡ ਨੇ ਟਾਸ ਜਿੱਤ ਲਿਆ ਹੈ ਅਤੇ ਭਾਰਤ ਖਿਲਾਫ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ 17 ਓਵਰਾਂ ਤੋਂ ਬਾਅਦ ਮੀਂਹ ਨੇ ਮੈਚ ‘ਚ ਰੁਕਾਵਟ ਪਾ ਦਿੱਤੀ ਸੀ, ਜਿਸ ਦੌਰਾਨ ਮੈਚ ਨੂੰ ਕੁੱਝ ਦੇਰ ਲਈ ਰੋਕਿਆ ਦਿੱਤਾ ਗਿਆ ਸੀ। ਮੀਂਹ ਤੋਂ ਪਹਿਲਾ ਭਾਰਤੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ 17.5 ਓਵਰਾਂ ‘ਚ 60 ਦੌੜਾਂ ‘ਤੇ 2 ਵਿਕਟਾਂ ਗੁਆ ਦਿੱਤੀਆਂ ਹਨ। ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲਾ ਝਟਕਾ 10 ਦੌੜਾਂ ‘ਤੇ ਪੂਨਮ ਰਾਓਤ ਦੇ ਰੂਪ ‘ਚ ਦਿੱਤਾ। ਉਸ ਤੋਂ ਬਾਅਦ ਸਮਰਿਤੀ ਮੰਧਾਨ ਵੀ ਜ਼ਿਆਦਾ ਦੇਰ ਮੈਦਾਨ ‘ਤੇ ਟਿਕ ਨਹੀਂ ਸਕੀ ਅਤੇ 13 ਦੌੜਾਂ ਬਣਾ ਕੇ ਹਨਨ ਰੋਵੇ ਦੀ ਗੇਂਦ ‘ਤੇ ਆਊਟ ਹੋ ਗਈ। ਇਨ੍ਹਾਂ ਤੋਂ ਬਾਅਦ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ (ਅਜੇਤੂ) ਨੇ 33 ਦੌੜਾਂ ਅਤੇ ਹਰਮਨਪ੍ਰੀਤ ਕੌਰ (ਅਜੇਤੂ) ਨੇ 10 ਦੌੜਾਂ ਤੋਂ ਅਗੇ ਆਪਣੀ ਬੱਲੇਬਾਜ਼ੀ ਸ਼ੁਰੂ ਕੀਤੀ। ਮੀਂਹ ਕਾਰਨ ਮੈਚ ਨੂੰ ਕੁੱਝ ਦੇਰ ਲਈ ਰੋਕ ਦਿੱਤਾ ਗਿਆ ਸੀ ਪਰ ਹੁਣ ਮੀਂਹ ਦੀ ਰੁਕਾਵਟ ਖਤਮ ਹੋਣ ਤੋਂ ਬਾਅਦ ਮੈਚ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਟੀਮਾਂ ‘ਚ ਇਹ ਮੁਕਾਬਲਾ ਕੁਆਰਟ ਫਾਈਨਲ ਦੀ ਤਰ੍ਹਾ ਹੈ ਜੋ ਟੀਮ ਇਸ ‘ਚ ਜਿੱਤ ਹਾਸਲ ਕਰੇਗੀ ਉਹ ਸੈਮੀਫਾਈਨਲ ‘ਚ ਪਹੁੰਚ ਜਾਵੇਗੀ। ਇਕ ਸਮੇਂ ਲਗਾਤਾਰ ਚਾਰ ਜਿੱਤ ਦਰਜ ਕਰਨ ਤੋਂ ਬਾਅਦ ਲੱਗ ਰਿਹਾ ਸੀ ਕਿ ਭਾਰਤੀ ਟੀਮ ਆਸਾਨੀ ਨਾਲ ਸੈਮੀਫਾਈਨਲ ‘ਚ ਪਹੁੰਚ ਜਾਵੇਗੀ ਪਰ ਉਸ ਤੋਂ ਬਾਅਦ ਲਗਾਤਾਰ 2 ਮੈਚ ਹਾਰਨ ਨਾਲ ਉਸ ਦੀ ਰਾਹ ਮੁਸ਼ਕਿਲ ਹੋ ਗਈ। ਇਸ ਲਈ ਭਾਰਤੀ ਟੀਮ ਨੂੰ ਅੱਗੇ ਖੇਡਣ ਲਈ ਇਹ ਮੈਚ ਹਰ ਹਾਲਤ ‘ਚ ਜਿੱਤਣਾ ਜ਼ਰੂਰੀ ਹੋ ਗਿਆ ਹੈ। ਮੇਜ਼ਬਾਨ ਇੰਗਲੈਂਡ, ਦੱਖਣੀ ਅਫਰੀਕਾ ਅਤੇ ਸਾਬਕਾ ਚੈਂਪੀਅਨ ਆਸਟਰੇਲੀਆ ਪਹਿਲਾ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੇ ਹਨ। ਆਖਿਰੀ ਲੀਗ ਮੈਚ ‘ਚ ਇਹ ਟੀਮ ਸੈਮੀਫਾਈਨਲ ‘ਚ ਆਪਣੀ ਸਥਿਤੀ ਤੈਅ ਕਰਨ ਲਈ ਉਤਰੇਗੀ।
ਉਥੇ ਭਾਰਤ ਅਤੇ ਨਿਊਜ਼ੀਲੈਂਡ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੋਵੇਗਾ। ਭਾਰਤ ਨੇ ਪਿਛਲੇ ਮੈਚ ‘ਚ ਕਾਫੀ ਹੋਲੀ ਬੱਲੇਬਾਜ਼ੀ ਕੀਤੀ ਸੀ। ਸਮਰਿਤੀ ਮੰਧਾਨਾ ਦੇ ਜਲਦੀ ਆਊਟ ਹੋਣ ਤੋਂ ਬਾਅਦ ਮਿਤਾਲੀ ਅਤੇ ਰਾਓਤ ਨੇ ਹੋਲੀ ਸ਼ੁਰੂਆਤ ਕੀਤੀ, ਜਿਸ ‘ਚ ਆਸਟਰੇਲੀਆਈ ਸਪਿੰਨਰਾਂ ਨੂੰ ਦਬਾਵ ਬਣਾਉਣ ਦਾ ਮੌਕਾ ਮਿਲ ਗਿਆ ਸੀ।
ਇਕ ਰੋਜ਼ਾ ਕ੍ਰਿਕਟ ‘ਚ 6000 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਬਣੀ ਮਿਤਾਲੀ ਨੇ ਪਹਿਲਾ 20 ਦੌੜਾਂ ਬਣਾਉਣ ਲਈ 54 ਗੇਂਦਾਂ ਖੇਡੀਆਂ। ਉਸ ਨੇ 69 ਦੌੜਾਂ ਬਣਾਉਣ ਲਈ 114 ਗੇਂਦਾਂ ਖੇਡੀਆਂ।
ਪਹਿਲੇ ਦੋ ਮੈਚਾਂ ‘ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਮੰਧਾਨਾ ਦਾ ਬੱਲਾ ਖਾਮੋਸ਼ ਹੈ ਅਤੇ ਉਸ ਤੋਂ ਅੱਜ ਬਿਹਤਰ ਪਾਰੀ ਖੇਡਣ ਦੀ ਉਮੀਦ ਲਗਾਈ ਜਾ ਰਹੀ ਹੈ। ਉਸ ਤੋਂ ਇਲਾਵਾ ਰਾਓਤ, ਮਿਤਾਲੀ ਅਤੇ ਹਰਮਨਪ੍ਰੀਤ ਕੌਰ ਤੋਂ ਵੀ ਚੰਗੀ ਪਾਰੀ ਦੀ ਉਮੀਦ ਹੋਵੇਗੀ।
ਭਾਰਤ– ਮਿਤਾਲੀ ਰਾਜ (ਕਪਤਾਨ), ਏਕਤਾ ਬਿਸ਼ਟ, ਰਾਜੇਸ਼ਵਰੀ ਗਾਇਕਵਾੜ, ਝੂਲਨ ਗੋਸਵਾਮੀ, ਮਾਨਸੀ ਜੋਸ਼ੀ, ਹਰਮਨਪ੍ਰੀਤ ਕੌਰ, ਵੇਦਾ ਕ੍ਰਿਸ਼ਣਮੂਰਤੀ, ਸਮਰਿਤੀ ਮੰਧਾਨਾ, ਮੋਨਾ ਮੇਸ਼ਰਾਮ, ਸ਼ਿਖਾ ਪਾਂਡੇ, ਪੂਨਮ ਯਾਦਵ, ਨੁਜ਼ਹਤ ਪਰਵੀਨ, ਪੂਨਮ ਰਾਓਤ, ਦੀਪਤੀ ਸ਼ਰਮਾ, ਸੁਸ਼ਮਾ ਵਰਮਾ, ਸਮਰਿਤੀ ਮੰਧਾਨਾ।
ਨਿਊਜ਼ੀਲੈਂਡ- ਸੂਜੀ ਬੇਟਸ (ਕਪਤਾਨ), ਐਮੀ. ਐਸ. ਏਰਿਨ ਬੇਮਿਜਘਮ, ਸੋਫੀ ਡਿਵਾਇਨ, ਮੈਡੀ ਗ੍ਰੀਨ, ਹੋਲੀ ਹਡੇਲਸਟੋਨ, ਲੇ ਕਾਸਪੇਰੇਕ, ਐਮਿਲਿਆ ਕੇਰ, ਕੇਟੀ ਮਾਰਟਿਨ, ਟੀ ਨਿਊਟਨ, ਕੈਟੀ ਪਕਜਿਸ, ਅੰਨਾ ਪੀਟਰਸਨ, ਰਸ਼ੇਲ ਪ੍ਰੀਸਟ, ਹੰਨਾ ਰੋਵ, ਲੀ ਤਾਹੁਹੂ।

Be the first to comment

Leave a Reply