ਮੀਂਹ ਨਾਲ ਵਾਤਾਵਰਨ ‘ਚ ਘੁਲਿਆ ਧੂੰਆਂ ਖ਼ਤਮ ਹੋ ਗਿਆ

ਚੰਡੀਗੜ੍ਹ- ਜਦੋਂ ਮੰਗਲਵਾਰ ਸ਼ਾਮ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿੱਚ ਮੀਂਹ ਪਿਆ। ਮੀਂਹ ਨਾਲ ਵਾਤਾਵਰਨ ‘ਚ ਘੁਲਿਆ ਧੂੰਆਂ ਖ਼ਤਮ ਹੋ ਗਿਆ। ਧੁੰਦ ਵੀ ਘਟ ਗਈ। ਇਸ ਮੀਂਹ ਨੇ ਭਾਵੇਂ ਲੋਕਾਂ ਦੇ ਚਿਹਰੇ ’ਤੇ ਖ਼ੁਸ਼ੀ ਲੈ ਆਂਦੀ ਪਰ ਕਿਸਾਨਾਂ ਲਈ ਮੁਸ਼ਕਲਾਂ ਵਧੀਆਂ ਹਨ। ਹਾਲੇ ਵੀ ਆਸਮਾਨ ਉੱਤੇ ਬੱਦਲਵਾਈ ਹੈ ਤੇ ਕਿੰਨ-ਮਿੰਨ ਜਾਰੀ ਹੈ। ਸੁਖਪਾਲ ਨੇ ਦੱਸਿਆ ਕਿ ਇਸ ਮੀਂਹ ਨਾਲ ਕਣਕ ਦੀ ਬਿਜਾਈ ਪਿਛੜ ਜਾਵੇਗੀ ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ ਉੱਤੇ ਪੈ ਸਕਦਾ ਹੈ।  ਹਾਲੇ ਵੀ ਆਸਮਾਨ ਉੱਤੇ ਬੱਦਲਵਾਈ ਹੈ ਤੇ ਕਿੰਨ-ਮਿੰਨ ਜਾਰੀ ਹੈ। ਸੁਖਪਾਲ ਨੇ ਦੱਸਿਆ ਕਿ ਇਸ ਮੀਂਹ ਨਾਲ ਕਣਕ ਦੀ ਬਿਜਾਈ ਪਿਛੜ ਜਾਵੇਗੀ ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ ਉੱਤੇ ਪੈ ਸਕਦਾ ਹੈ। ਇਸ ਤੋਂ ਬਾਅਦ ਦੀ ਬਿਜਾਈ ਵਿੱਚ ਕਣਕ ਦੇ ਝਾੜ ਵਿੱਚ ਫ਼ਰਕ ਪੈਣ ਲੱਗਦਾ ਹੈ। ਉਨ੍ਹਾਂ ਕਿਹਾ ਜਿਹੜੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਈ ਹੈ। ਉਨ੍ਹਾਂ ਲਈ ਇਹ ਮੀਂਹ ਵੱਡੀ ਮੁਸੀਬਤ ਬਣ ਗਿਆ ਹੈ। ਮੀਂਹ ਪੈਣ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਹੋਰ ਇੰਤਜ਼ਾਰ ਕਰਨਾ ਪਵੇਗਾ। ਇਨ੍ਹਾਂ ਹੀ ਨਹੀਂ ਇਸ ਕਿਸਾਨ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਬਿਜਾਈ ਕੀਤੀ ਹੈ, ਉਨ੍ਹਾਂ ਦੀ ਕਣਕ ਕਰੰਡ ਹੋ ਗਈ ਹੈ। ਇਸ ਨਾਲ ਉਨ੍ਹਾਂ ਨੂੰ ਮੁੜ ਖਰਚਾ ਕਰਕੇ ਖੇਤ ਵੱਤਰ ਹੋਣ ‘ਤੇ ਬਿਜਾਈ ਕਰਨੀ ਪੈਣੀ ਹੈ।

Be the first to comment

Leave a Reply