ਮੀਟਿੰਗ ਵਿੱਚ ਅਹਿਮ ਫੈਸਲੇ 68 ਵਿਦਿਆਰਥੀਆਂ ਖਿਲਾਫ ਦਰਜ ਕੀਤੇ ਪੁਲਿਸ ਕੇਸਾਂ ਨੂੰ ਵਾਪਸ ਲਿਆ ਜਾਵੇਗਾ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਨੇ ਫੀਸਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ 68 ਵਿਦਿਆਰਥੀਆਂ ਖਿਲਾਫ ਦਰਜ ਕੀਤੇ ਪੁਲਿਸ ਕੇਸਾਂ ਨੂੰ ਵਾਪਸ ਲਿਆ ਜਾਵੇਗਾ। ਐਤਵਾਰ ਸ਼ਾਮ ਨੂੰ ਸੈਨਟ ਦੀ ਹੋਈ ਮੀਟਿੰਗ ਵਿੱਚ ਇਹ ਅਹਿਮ ਫੈਸਲੇ ਲਏ ਗਏ ਹਨ। ਸੈਨਟ ਦੀ ਮੀਟਿੰਗ ਵਿੱਚ ਬੇਸ਼ਕ ਫੀਸਾਂ ਵਿੱਚ ਕੀਤਾ ਭਾਰੀ ਵਾਧਾ ਤਾਂ ਵਾਪਸ ਲੈ ਲਿਆ ਹੈ ਪਰ ਨਵੇਂ ਵਿਦਿਆਰਥੀਆਂ ਲਈ ਟਿਊਸ਼ਨ ਫ਼ੀਸ ਵਿੱਚ ਦਸ ਫ਼ੀਸਦ ਦਾ ਵਾਧਾ ਬਰਕਰਾਰ ਰੱਖਿਆ ਹੈ। ਜਿਸ ਸਬੰਧੀ ਦੱਸਿਆ ਗਿਆ ਹੈ ਕਿ ਇਹ ਇਹ ਪੰਜ ਸੌ ਰੁਪਏ ਤੋਂ ਘੱਟ ਨਹੀਂ ਹੋਵੇਗਾ। ਪੁਰਾਣੇ ਵਿਦਿਆਰਥੀਆਂ ’ਤੇ ਪੰਜ ਫ਼ੀਸਦ ਦਾ ਵਾਧਾ ਲਾਗੂ ਹੋਵੇਗਾ ਅਤੇ ਇਹ ਘੱਟੋ-ਘੱਟ ਪੰਜ ਸੌ ਰੁਪਏ ਤੇ ਵੱਧ ਤੋਂ ਵੱਧ ਬਾਰਾਂ ਸੌ ਰੁਪਏ ਤੱਕ ਹੋਵੇਗਾ।

ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਯੂਨੀਵਰਿਸਟੀ ਦੇ ਰਿਜ਼ਰਵ ਫ਼ੰਡ ਲਈ ਸਾਲਾਨਾ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ਵਿੱਚ ਉੱਪ ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਨੇ ਸੈਨੇਟ ਨੂੰ ਦੱਸਿਆ ਕਿ ਉਹ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਗ੍ਰਹਿ ਸਕੱਤਰ ਨੂੰ ਮਿਲ ਕੇ ਕੇਸ ਵਾਪਸ ਲੈਣ ਲਈ ਕਹਿਣਗੇ। ਇਸ ਫ਼ੈਸਲੇ ਦਾ ਵੱਖ ਵੱਖ ਵਿਦਿਆਰਥੀ ਜੱਥੇਬੰਦੀ ਸਟੂਡੈਂਟ ਫਾਰ ਸੁਸਾਇਟੀ ਨੇ ਸੁਆਗਤ ਕੀਤਾ ਹੈ।

Be the first to comment

Leave a Reply