ਮੁਕੰਦ ਨੇ ਸੋਸ਼ਲ ਮੀਡੀਆ ‘ਤੇ ਨਸਲੀ ਅਪਮਾਣ ਦੀ ਆਲੋਚਨਾ ਕੀਤੀ

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਅਭਿਨਵ ਮੁਕੰਦ ਨੇ ਸੋਸ਼ਲ ਮੀਡੀਆ ‘ਤੇ ਨਸਲੀ ਅਪਮਾਣ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਹ ਖੁਦ ਆਪਣੀ ਚਮੜੀ ਦੀ ਚਮਕ ਲਈ ਬੇਇੱਜ਼ਤੀ ਤੇ ਮਖੌਲ ਦਾ ਪਾਤਰ ਹੈ। ਮੁਕੰਦ, ਜਿਸ ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਵਿੱਚ ਹਿੱਸਾ ਲਿਆ ਤੇ ਦੂਜੀ ਪਾਰੀ ‘ਚ 81 ਦੌੜਾਂ ਬਣਾਈਆਂ ਸੀ, ਨੇ ਨਿਰਾਸ਼ਾ ਜ਼ਾਹਰ ਕੀਤੀ। ਖੱਬੇ ਹੱਥੀ ਬੱਲੇਬਾਜ਼ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਦੇ ਬਿਆਨ ਦਾ ਕਿਸੇ ਵੀ ਟੀਮ ਦੇ ਮੈਂਬਰ ਨਾਲ ਕੋਈ ਲੈਣਾ-ਦੇਣਾ ਨਹੀਂ।

ਉਨ੍ਹਾਂ ਕਿਹਾ, “ਮੈਂ ਹਮਦਰਦੀ ਜਾਂ ਧਿਆਨ ਲੈਣ ਲਈ ਨਹੀਂ ਲਿਖ ਰਿਹਾ, ਪਰ ਇਸ ਮੁੱਦੇ ‘ਤੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਉਮੀਦ ਨਾਲ ਲਿਖ ਰਿਹਾ ਹਾਂ। ਮੈਂ 15 ਸਾਲ ਦੀ ਉਮਰ ਤੋਂ ਹੀ ਆਪਣੇ ਦੇਸ਼ ਅੰਦਰ ਤੇ ਬਾਹਰ ਬਹੁਤ ਯਾਤਰਾ ਕੀਤੀ ਹੈ। ਜਦੋਂ ਤੋਂ ਮੈਂ ਜਵਾਨ ਸੀ, ਉਦੋਂ ਤੋਂ ਮੇਰੀ ਚਮੜੀ ਦੇ ਰੰਗ ਨਾਲ ਲੋਕਾਂ ਦਾ ਜਨੂੰਨ ਹਮੇਸ਼ਾ ਮੇਰੇ ਲਈ ਇੱਕ ਰਹੱਸ ਰਿਹਾ ਹੈ। ਕ੍ਰਿਕਟ ਨੂੰ ਪਸੰਦ ਕਰਨ ਵਾਲੇ ਨੂੰ ਇਹ ਗੱਲ ਸਪੱਸ਼ਟ ਹੋਵਾਗੀ। ਮੈਂ ਦਿਨ ਤੇ ਰਾਤ, ਸੂਰਜ ਦੇ ਥੱਲੇ ਤੇ ਉਸ ਤੋਂ ਬਾਅਦ ਟ੍ਰੇਨਿੰਗ ਕੀਤੀ ਹੈ। ਇਸ ਗੱਲ ਦਾ ਅਫਸੋਸ ਨਹੀਂ ਕੀਤਾ ਕਿ ਮੈਂ ਆਪਣੇ ਰੰਗ ਨੂੰ ਗੁਆ ਦਿੱਤਾ ਹੈ।”

ਮੁਕੰਦ ਨੇ ਕਿਹਾ, “ਇਹ ਸਿਰਫ ਇਸ ਕਰਕੇ ਹੈ ਕਿ ਮੈਂ ਜੋ ਪਸੰਦ ਕਰਦਾ ਹਾਂ, ਉਹੀ ਕਰਦਾ ਹਾਂ ਤੇ ਮੈਂ ਕੁਝ ਚੀਜ਼ਾਂ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹਾਂ ਕਿਉਂਕਿ ਮੈਂ ਘੰਟਿਆਂਬੱਦੀ ਬਾਹਰ ਰਹਿੰਦਾ ਹਾਂ। ਮੈਂ ਚੇਨਈ ਦਾ ਰਹਿਣ ਵਾਲਾ ਹਾਂ, ਸ਼ਾਇਦ ਦੇਸ਼ ਦੇ ਸਭ ਤੋਂ ਗਰਮ ਸਥਾਨਾਂ ਵਿੱਚੋਂ ਇੱਕ ਹੈ ਤੇ ਮੈਂ ਖੁਸ਼ੀ ਨਾਲ ਆਪਣਾ ਜ਼ਿਆਦਾਤਰ ਬਾਲਗ ਜੀਵਨ ਕ੍ਰਿਕਟ ਦੇ ਮੈਦਾਨ ਵਿੱਚ ਬਤੀਤ ਕੀਤਾ ਹੈ।”

Be the first to comment

Leave a Reply