ਮੁਫਤ ਮੈਡੀਕਲ ਕੈਂਪ ਦੌਰਾਨ 200 ਮਰੀਜ਼ਾਂ ਦਾ ਕੀਤਾ ਚੈਕਅੱਪ

ਪਟਿਆਲਾ : ਸਮੇਂ-ਸਮੇਂ ‘ਤੇ ਮੈਡੀਕਲ ਕੈਂਪ ਜ਼ਰੂਰ ਲਗਾਉਣੇ ਚਾਹੀਦੇਹਨ ਤਾਂ ਕਿ ਲੋਕਾਂ ਨੂੰ ਚੰਗੇ ਡਾਕਟਰਾਂ ਦਾ ਅਤੇ ਉਨ੍ਹਾਂ ਦੇ ਖੇਤਰ ਵਿਚ ਮਰੀਜ਼ਾਂ ਦਾ ਫਾਇਦਾ
ਹੋ ਸਕੇ। ਕਈ ਮਰੀਜ਼ ਤਾਂ ਆਪਣੀ ਬੀਮਾਰੀ ਦਾ ਸਹੀ ਇਲਾਜ ਨਹੀਂ ਕਰਵਾ ਪਾਉਂਦੇ ਕਿਉਂਕਿ ਉਹ ਆਪਣੀ ਸਿਹਤ ਨੂੰ ਡਾਕਟਰ ਕੋਲ ਜਾਣ ਲਈ ਸੁਸਤੀ ਕਰ ਜਾਂਦੇ ਹਨ। ਇੰਡੀਅਨ ਫਾਰਮਰਜ਼ ਫਰਟੀਲਾਇਜ਼ਰ ਕੋਆਪਰੇਟਿਵ ਲਿਮ: ਇਸ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇ ਰਹੀ ਹੈ ਅਤੇ ਮੁਫਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਚੰਗੇ ਡਾਕਟਰਾਂ ਵੱਲੋਂ ਮੁਫਤ ਜਾਂਚ ਕਰਵਾਈ ਜਾਂਦੀ ਹੈ ਅਤੇ ਮੁਫਤ ਦਵਾਈ ਦਿੱਤੀ ਜਾਂਦੀ ਹੈ। ਇਹ ਵਿਚਾਰ ਸ੍ਰੀ ਜੋਗਿੰਦਰਪਾਲ ਮਹਿਤਾ ਸੀਨੀਅਰ ਏਰੀਆ ਮੈਨੇਜਰ ਇਫਕੋ ਨੇ ਅੱਜ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਗੋਬਿੰਦ ਨਗਰ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਲਈ ਲਗਾਏ ਮੁਫਤ ਮੈਡੀਕਲ ਕੈਂਪ ਦੌਰਾਨ ਪ੍ਰਗਟਾਏ। ਇਸ ਮੌਕੇ ਸ੍ਰੀ ਵਿਜੈ ਕੁਮਾਰ ਗੋਇਲ ਪ੍ਰਧਾਨ ਸੁਸਾਇਟੀ ਨੇ ਕਿਹਾ ਕਿ ਸੁਸਾਇਟੀ ਵੱਲੋਂ ਸਮੇਂ-ਸਮੇਂ ‘ਤੇ ਮੁਫਤ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਅੱਜ ਵੀ ਡਾ. ਪੁਰਸ਼ੋਤਮ ਗੋਇਲ ਅੱਖਾਂ ਦੇ ਮਾਹਰ, ਡਾ. ਦਰਸ਼ਨ ਸਿੰਘ ਹੱਡੀਆਂ ਦੇ ਮਾਹਰ ਅਤੇ ਡਾ. ਕਿਰਨਜੋਤ ਕੌਰ ਲੇਡੀ ਮਾਹਰ ਨੇ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ। ਇਸ
ਕੈਂਪ ਦੌਰਾਨ 200 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਇਸ ਕੈਂਪ ਵਿਚ ਇੰਡੀਅਨ ਫਾਰਮਰਜ਼ ਫਰਟੀਲਾਇਜ਼ਰ ਕੋਆਪਰੇਟਿਵ ਲਿਮ: ਵੱਲੋਂ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ‘ਤੇ ਸ. ਮਲਕੀਅਤ ਸਿੰਘ ਸਿੱਧੂ ਵਾਇਸ ਪ੍ਰਧਾਨ, ਸ੍ਰੀ ਕਮਲ ਗੋਇਲ ਵਿੱਤ ਸਕੱਤਰ, ਸ੍ਰ. ਅਜੀਤ ਸਿੰਘ ਭੱਟੀ, ਸ੍ਰੀ ਵੀ.ਕੇ. ਬਿਸ਼ਨੋਈ, ਸ੍ਰੀ ਐਮ.ਐਲ. ਕਾਂਸਲ, ਨਵਜੋਤਪਾਲ ਸਿੰਘ ਫੀਲਡ ਅਫਸਰਇਫਕੋ ਆਦਿ ਹਾਜ਼ਰ ਸਨ।

Be the first to comment

Leave a Reply