ਮੁਲਾਂਜਮਾਂ ਵੱਲੋ ਮੰਗ ਪੱਤਰ ਭੇਜਿਆ ਗਿਆ ਮੁੱਖ ਮੰਤਰੀ ਨੂੰ

ਪਟਿਆਲਾ (ਸਾਂਝੀ ਸੋਚ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਜਿਲਾ ਪਟਿਆਲਾ ਨਾਲ ਸਬੰਧਤ ਮੰਤਰੀਆਂ ਤੇ ਵਿਧਾਨ ਸਭਾ ਹਲਕਾ ਵਿਧਾਇਕਾਂ ਨੂੰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਲੰਮੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਚਲ ਰਹੀਆਂ ਮੁਲਾਜਮ ਮੰਗਾਂ ਦੇ ਤਿੰਨ ਪੜਤਾਂ ਵਿੱਚ ਮੈਮੋਰੰਡਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਮ ਦੇ 21 ਮੈਂਬਰੀ ਡੈਪੂਟੇਸ਼ਨ ਵੱਲੋਂ ਦਿੱਤੇ ਗਏ।

ਮੈਮੋਰੰਡਮ ਵਿੱਚ ਮੁਲਾਜਮਾਂ, ਪੈਨਸ਼ਨਰਾਂ, ਠੇਕਾ ਅਧਾਰਤ ਤੇ ਆਊਟ ਸੋਰਸ, ਦਿਹਾੜੀਦਾਰ, ਪਾਰਟ ਟਾਇਮ ਅਤੇ ਆਸ਼ਾ ਵਰਕਰਾਂ, ਆਗਣਵਾੜੀ ਵਰਕਰਾਂ ਤੇ ਹੈਲਪਰਾਂ ਸਮੇਤ ਮਿਡ-ਡੇ-ਮਿਲ ਵਰਕਰਾਂ ਦੀਆਂ ਮੰਗਾਂ ਅਤੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਚੋਥਾ ਦਰਜਾ ਕਰਮਚਾਰੀਆਂ ਦੇ ਇਸ਼ੂ ਸ਼ਾਮਲ ਸਨ। ਮੈਮੋਰੰਡਮ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਉਨ੍ਹਾਂ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿੱਚ ਮੁਲਾਜਮਾਂ ਸਬੰਧੀ ”ਸੱਤ ਸੂਤਰੀ” ਇਸ਼ੂ ਵੀ ਯਾਦ ਕਰਵਾਏ ਗਏ, ਇਹ ਵੀ ਯਾਦ ਕਰਵਾਇਆ ਗਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਦਸੰਬਰ 2016 ਵਿੱਚ 27000 ਤੋਂ ਵੀ ਵੱਧ ਵਰਕਚਾਰਜ, ਐਡਹਾਕ, ਟੈਂਪਰੇਰੀ, ਦਿਹਾੜੀਦਾਰ, ਠੇਕਾ ਅਧਾਰ ਤੇ ਆਊਟ ਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਪਾਸ ਕੀਤਾ ਨਿਯਮ 2016 ਦੀ ਰੋਸ਼ਨੀ ਵਿੱਚ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਇਸ ਵਿੱਚ ਪਾਰਟ ਟਾਇਮ ਕਰਮੀ ਵੀ ਸ਼ਾਮਲ ਕੀਤੇ ਜਾਣ, ਅੰਤਰਿਮ ਰਲੀਫ ਪੂਰੀ ਦਿੱਤੀ ਜਾਵੇ, ਪੰਜਾਬ ਦੇ ਪੰਜਵੇਂ ਵੇਤਨ ਕਮਿਸ਼ਨ ਦੀ ਤਰੁੱਟੀਆਂ ਦੂਰ ਕਰਕੇ, ਪੰਜਾਬ 6ਵੇਂ ਵੇਤਨ ਕਮਿਸ਼ਨ ਨੂੰ ਸਮਾਂਬੱਧ ਕੀਤਾ ਜਾਵੇ। ਪਿਛਲੇ ਸਾਲ 2014, 2015 ਅਤੇ ਸਾਲ 2016 ਦੇ ਮਹਿੰਗਾਈ ਭੱਤਿਆ ਦਾ ਬਕਾਇਆ ਦਿੱਤਾ ਜਾਵੇ, ਅਤੇ ਜਨਵਰੀ 2017 ਤੋਂ ਡਿਊ ਮਹਿੰਗਾਈ ਭੱਤੇ ਦੀ ਕਿਸ਼ਤ ਦਿੱਤੀ ਜਾਵੇ, ਗਰਮ ਅਤੇ ਠੰਡੀਆਂ ਵਰਦੀਆਂ ਦੀ ਕਿਸ਼ਤਾਂ ਵਿੱਚ 10 ਗੁਣਾ ਵਾਧਾ ਕੀਤਾ ਜਾਵੇ, ਵਿਦਿਅਕ ਯੋਗਤਾ ਰੱਖਦੇ ਦਰਜਾ ਚਾਰ ਕਰਮਚਾਰੀਆਂ ਨੂੰ ਬਗੈਰ ਟਾਇਪ ਟੈਸਟ ਦਰਜਾਚਾਰ ਵਿੱਚ ਪਦ ਉਨਤ ਕੀਤਾ ਜਾਵੇ। ਪੰਜਾਬ ਪਾਵਰਕਾਮ ਤੇ ਟਰਾਂਸਕੋ ਵਿੱਚ ਪਿਛਲੇ 20-20 ਸਾਲਾਂ ਤੋਂ ਕੰਮ ਕਰਦੇ ਪਾਰਟ ਟਾਇਮ ਸਫਾਈ ਸੇਵਕਾਂ ਤੇ ਹੋਰ ਕਾਮਿਆਂ ਨੂੰ ਪੂਰੀਆਂ ਉਜਰਤਾ ਦੇ ਕੇ ਰੈਗੂਲਰ ਕੀਤਾ ਜਾਵੇ ਅਤੇ ਨਗਰ ਨਿਗਮ-ਨਗਰ ਕੌਂਸਲਾਂ-ਨਗਰ ਪੰਚਾਇਤਾਂ ਤੇ ਨਗਰ ਪ੍ਰੀਸ਼ਦਾ ਵਿਚਲੇ ਸਫਾਈ ਅਤੇ ਸੀਵਰੇਜ ਕਾਮੇ ਪੱਕੇ ਕੀਤੇ ਜਾਣ, ਇਸ ਵਿੱਚ ਮੁਹੱਲਾ ਸੁਧਾਰ ਕਮੇਟੀਆਂ ਅਧੀਨ ਕੰਮ ਕਰਦੇ ਕਾਮੇ ਵੀ ਸ਼ਾਮਲ ਕੀਤੇ ਜਾਣ। ਇਸ ਤਰ੍ਹਾਂ ਵੱਖਰੇ ਤੌਰ ਤੇ ਮੰਗ ਕੀਤੀ ਗਈ ਕਿ ਲੋਕਾਂ ਦੀਆਂ ਜਾਨਾਂ ਦਾ ਖੋਅ ਬਣੇ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਨੂੰ ਸੜਕਾਂ ਤੇ ਹਟਾਇਆ ਜਾਵੇ ਆਦਿ ਇਸ਼ੂ ਸ਼ਾਮਲ ਸਨ।
ਮੁਲਾਜਮਾਂ ਦੇ 21 ਮੈਂਬਰੀ ਡੈਪੂਟੇਸ਼ਨ ਨੇ ਉਪਰੋਕਤ ਇਸ਼ੂਆਂ ਦਾ ਮੈਮੋਰੰਡਮ ਤਿੰਨ ਪੜਤਾਂ ਵਿੱਚ ਵਿਧਾਨ ਸਭਾ ਹਲਕਾ ਵਿਧਾਇਕ ਸ੍ਰੀ ਸਨੌਰ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਸੌਂਪਿਆ ਗਿਆ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਮੈਮੋਰੰਡਮ ਦੇਣ ਦਾ ਸਿਲਸਿਲਾ ਚੱਲ ਰਿਹਾ ਹੈ, ਇਹ ਸੁਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਅਗਵਾਈ ਵਿੱਚ ਚੱਲ ਰਿਹਾ ਹੈ। ਇਸ ਮੌਕੇ ਜੋ ਮੁਲਾਜਮ ਆਗੂ ਮੌਜੂਦ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੌਲੱਖਾ, ਦੀਪ ਚੰਦ ਹੰਸ, ਕੁਲਵਿੰਦਰ ਸਿੰਘ, ਤਰਲੋਚਨ ਸਿੰਘ, ਕੇਵਲ ਸਿੰਘ, ਸਤਪਾਲ ਲੰਗ, ਹਮੀਰ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਆਦਿ ਸ਼ਾਮਲ ਸਨ।

Be the first to comment

Leave a Reply