ਮੁਲਜ਼ਮ ਵਿਦਿਆਰਥੀ ਦਾ ਕਹਿਣਾ ਹੈ ਕਿ ਸੀ.ਬੀ.ਆਈ. ਨੇ ਧਮਕੀ ਦੇ ਕੇ ਉਸ ਤੋਂ ਇਕਬਾਲਿਆ ਜੁਰਮ ਕਰਵਾਇਆ

ਗੁਰੂਗਰਾਮ-  ਦੋਸ਼ੀ ਵਿਦਿਆਰਥੀ ਨੇ ਸੀ.ਬੀ.ਆਈ. ਨੂੰ ਹੀ ਕਟਹਿਰੇ ‘ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮੁਲਜ਼ਮ ਵਿਦਿਆਰਥੀ ਦਾ ਕਹਿਣਾ ਹੈ ਕਿ ਸੀ.ਬੀ.ਆਈ. ਨੇ ਧਮਕੀ ਦੇ ਕੇ ਉਸ ਤੋਂ ਇਕਬਾਲਿਆ ਜੁਰਮ ਕਰਵਾਇਆ ਹੈ। ਸੋਮਵਾਰ ਨੂੰ ਉਸਨੇ ਕਿਹਾ ਕਿ ਸੀ.ਬੀ.ਆਈ. ਵਾਲਿਆਂ ਨੇ ਉਸਨੂੰ ਕਿਹਾ ਸੀ ਕਿ ਜੁਰਮ ਨਹੀਂ ਕਬੂਲਿਆ ਤਾਂ ਤੇਰੇ ਭਰਾ ਦਾ ਕਤਲ ਕਰ ਦਿਆਂਗੇ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸੀ.ਬੀ.ਆਈ. ਦੇ ਡੀ.ਐੱਸ.ਪੀ., ਏ.ਕੇ. ਬੱਸੀ ਹਰਿਆਣਾ ਨੰਬਰ ਦੀ ਟਵੇਰਾ ਗੱਡੀ ‘ਚ ਜੁਵੇਨਾਇਲ ਕੋਰਟ ਪੁੱਜੇ। ਉਨ੍ਹਾਂ ਦੇ ਨਾਲ ਗੁੜਗਾਓਂ ਦੀ ਬਾਲ ਸੁਰੱਖਿਆ ਅਤੇ ਭਲਾਈ ਅਫਸਰ(ਸੀ.ਪੀ.ਡਬਲਿਊ.ਓ.) ਰੀਨੂ ਸੈਣੀ ਵੀ ਮੌਜੂਦ ਸੀ। ਰੀਨੂ ਨੇ ਦੋਸ਼ੀ ਵਿਦਿਆਰਥੀ ਨਾਲ ਇਕ ਵੱਖ ਕਮਰੇ ‘ਚ 2 ਘੰਟੇ ਤੱਕ ਗੱਲਬਾਤ ਕੀਤੀ ਤਾਂ ਜੋ ਦੋਸ਼ੀ ਵਿਦਿਆਰਥੀ ਦੀ ਦਿਮਾਗੀ ਹਾਲਤ ਅਤੇ ਘਟਨਾ ਬਾਰੇ ਜਾਣਕਾਰੀ ਲਈ ਜਾ ਸਕੇ। ਦੋਸ਼ੀ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਪ੍ਰਦੁਮਨ ਦਾ ਕਤਲ ਨਹੀਂ ਕੀਤਾ ਹੈ। ਸੀ.ਬੀ.ਆਈ. ਵਾਲਿਆਂ ਨੇ ਜ਼ਬਰਦਸਤੀ ਉਸ ਤੋਂ ਜ਼ੁਰਮ ਕਬੂਲ ਕਰਵਾਇਆ ਹੈ। ਉਸਨੇ ਦੱਸਿਆ ਕਿ ਸੀ.ਬੀ.ਆਈ. ਵਾਲਿਆਂ ਨੇ ਉਸਨੂੰ ਡਰਾਇਆ ਅਤੇ ਧਮਕਾਇਆ ਜਿਸ ਕਾਰਨ ਉਸਨੇ ਜੁਰਮ ਕਬੂਲ ਕੀਤਾ ਸੀ। ਸੈਣੀ ਨੇ ਦੋਸ਼ੀ ਵਿਦਿਆਰਥੀ ਦੇ ਬਿਆਨ ਨੂੰ ਲਿਖ ਲਿਆ ਹੈ। ਇਹ ਲਿਖਿਤ ਰਿਪੋਰਟ ਚੋਟੀ ਦੇ ਅਫਸਰਾਂ ਤੋਂ ਇਲਾਵਾ ਜੁਵੇਨਾਇਲ ਜਸਟਿਸ ਬੋਰਡ ਦੇ ਪ੍ਰਿਸੀਪਲ ਮੈਜਿਸਟ੍ਰੇਟ ਦੇ ਸਾਹਮਣੇ ਰੱਖੀ ਜਾਵੇਗੀ।

Be the first to comment

Leave a Reply