ਮੁਸਲਿਮ ਲੜਕੀ ‘ਤੇ ਉਸ ਦੇ ਜਮਾਤੀ ਨੇ ਥੁੱਕਿਆ ਤੇ ਹਿਜਾਬ ਖਿੱਚਿਆ

ਨਿਊਯਾਰਕ  (ਸਾਂਝੀ ਸੋਚ ਬਿਊਰੋ) :— ਅਮਰੀਕਾ ਦੇ ਇਕ ਸਕੂਲ ‘ਚ 16 ਸਾਲਾ ਮੁਸਲਿਮ ਲੜਕੀ ‘ਤੇ ਉਸ ਦੇ ਇਕ ਜਮਾਤੀ ਨੇ ਥੁੱਕਿਆ, ਗਾਲ੍ਹਾਂ ਕੱਢੀਆਂ ਅਤੇ ਉਸ ਦਾ ਹਿਜਾਬ ਵੀ ਖਿੱਚਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਨਿਊਯਾਰਕ ਸ਼ਹਿਰ ਦੇ ਜਮਾਇਕਾ ਇਲਾਕੇ ਦੇ ‘ਹਾਈ ਸਕੂਲ ਫਾਰ ਲਾਅ ਇਨਫੋਰਸਮੈਂਟ ਐਂਡ ਪਬਲਿਕ ਸੇਫਟੀ’ ‘ਚ ਵਾਪਰੀ ਹੈ। ਪੁਲਸ ਅਨੁਸਾਰ ਸਕੂਲ ਦੀ ਲਿਫਟ ‘ਚ 15 ਸਾਲਾ ਲੜਕੇ ਨੇ ਇਹ ਹਰਕਤ ਕੀਤੀ। ਲੜਕੀ ਨੇ ਇਸ ਘਟਨਾ ਬਾਰੇ ਸਕੂਲ ਦੇ ਅਧਿਕਾਰੀਆਂ ਨੂੰ ਦੱਸਿਆ, ਜਿਨ੍ਹਾਂ ਨੇ ਪੁਲਸ ਨੂੰ ਇਹ ਜਾਣਕਾਰੀ ਦਿੱਤੀ। ‘ਨਿਊਯਾਰਕ ਡੇਲੀ’ ਮੁਤਾਬਿਕ ਪੁਲਸ ਨੇ ਬੱਚੇ ਕੋਲੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਗਲਤ ਆਚਰਣ ਦਾ ਦੋਸ਼ੀ ਬਣਾਇਆ ਹੈ ਪਰ ਪੁਲਸ ਨੇ ਲੜਕੇ ਦੀ ਪਛਾਣ ਨਹੀਂ ਦੱਸੀ।

Be the first to comment

Leave a Reply