ਮੁਹੰਮਦ ਰਫੀ ਦੇ ਇਸ ਗੀਤ ਨੇ ਮਸ਼ਹੂਰ ਕੀਤਾ ਸੋਨੂੰ ਨਿਗਮ

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ 44 ਸਾਲ ਦੇ ਹੋ ਚੁੱਕੇ ਹਨ। 30 ਜੁਲਾਈ 1973 ਨੂੰ ਉਨ੍ਹਾਂ ਦਾ ਜਨਮ ਫਰੀਦਾਬਾਦ, ਹਰਿਆਣਾ ‘ਚ ਹੋਇਆ ਸੀ। ਉਂਝ ਘੱਟ ਹੀ ਲੋਕ ਜਾਣਦੇ ਹੋਣਗੇ ਦੀ ਸੋਨੂੰ ਨੇ ਸਿਰਫ 4 ਸਾਲ ਦੀ ਉਮਰ ‘ਚ ਸਿਗਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਕ ਸਟੇਜ ਸ਼ੋਅ ਦੌਰਾਨ ਆਪਣੇ ਪਿਤਾ ਅਗਮ ਕੁਮਾਰ ਨਿਗਮ ਦੇ ਨਾਲ ਮੁਹੰਮਦ ਰਫੀ ਦਾ ਗੀਤ ਮਸ਼ਹੂਰ ਸਾਂਗ ‘ਕਿਆ ਹੋਇਆ ਤੇਰਾ ਵਾਅਦਾ’ ਗਾਇਆ ਸੀ। ਇਸ ਤੋਂ ਬਾਅਦ ਉਹ ਅਗਮ ਦੇ ਨਾਲ ਵਿਆਹਾਂ ਅਤੇ ਪਾਰਟੀਆਂ ‘ਚ ਅਕਸਰ ਗਾਉਣ ਲੱਗੇ ਸਨ।           ਜਾਣਕਾਰੀ ਮੁਤਾਬਕ ਸੋਨੂੰ ਨੇ ਜ਼ਿਆਦਾਤਰ ਪ੍ਰਾਪਟੀ ਆਪਣੇ ਸਿਗਿੰਗ ਪ੍ਰੋਫੈਸ਼ਨ ਦੌਰਾਨ ਹੀ ਬਣਾਈ। ਉਹ ਇੰਡੀਆ ‘ਚ ਇਕ ਕਾਨਸਰਟ ਲਈ ਕਰੀਬ 10-15 ਲੱਖ ਰੁਪਏ ਚਾਰਜ ਕਰਦੇ ਹਨ। ਮੁੰਬਈ ਦੇ ਐਬੀ ਨਾਇਰ ਰੋਡ ‘ਤੇ ਸੋਨੂੰ ਦਾ 25 ਕਰੋੜ ਦਾ ਪਲਾਟ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਅੰਧੇਰੀ ‘ਚ ‘ਨਮ:’ ਨਾਂ ਦਾ ਬੰਗਲਾ ਹੈ। ਸੋਨੂੰ ਫਿਲਹਾਲ ਇਹੀ ਰਹਿੰਦੇ ਹਨ। ਇਸ ਤੋਂ ਇਲਾਵਾ ਮੁੰਬਈ ਦੇ ਜੁਹੂ ਇਲਾਕੇ ‘ਚ ਸੋਨੂੰ ਦਾ ਇਕ ਬੰਗਾਲਾ ਅੰਡਰ ਕੰਸਟ੍ਰਕਸ਼ਨ ਹੈ।

Be the first to comment

Leave a Reply