ਮੁੰਬਈ ‘ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਰਿਸੈਪਸ਼ਨ ਦੀਆਂ ਖਬਰਾਂ ਲਗਾਤਾਰ ਚਰਚਾ ‘ਚ ਬਣੀਆਂ ਹੋਈਆਂ

ਮੁੰਬਈ— ਮੁੰਬਈ ‘ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਰਿਸੈਪਸ਼ਨ ਦੀਆਂ ਖਬਰਾਂ ਲਗਾਤਾਰ ਚਰਚਾ ‘ਚ ਬਣੀਆਂ ਹੋਈਆਂ ਹਨ। ਇਸ ਇਵੈਂਟ ਦੀਆਂ ਤਸਵੀਰਾਂ ਵੀ ਖੂਬ ਲਾਈਕ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਇਸ ਇਵੈਂਟ ‘ਚ ਪੁੱਜੇ ਯੁਵਰਾਜ ਸਿੰਘ ਤੇ ਜ਼ਹੀਰ ਖਾਨ ਦੀ ਪਤਨੀ ਸਾਗਰਿਕਾ ਘਾਟਕੇ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹੋਇਆ ਕੁਝ ਅਜਿਹਾ ਕਿ ਸਾਗਰਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਯੁਵਰਾਜ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ਟਵੀਨਿੰਗ ਵਿਦ ਮਿਸਟਰ ਸਿੰਘ।ਇਸ ਤਸਵੀਰ ‘ਚ ਦੇਖ ਪਤਾ ਲੱਗਦਾ ਹੈ ਕਿ ਦੋਹਾਂ ਦੀ ਡਰੈੱਸ ਦਾ ਕਲਰ ਕਾਫੀ ਮਿਲਦਾ ਜੁਲਦਾ ਹੈ। ਇਸ ਤਸਵੀਰ ਦੇ ਪੋਸਟ ਹੋਣ ਤੋਂ ਬਾਅਦ ਯੁਵਰਾਜ ਦੀ ਪਤਨੀ ਹੇਜ਼ਲ ਕੀਚ ਨੇ ਮਜ਼ਾਕੀਆ ਅੰਦਾਜ਼ ‘ਚ ਸਾਗਰਿਕਾ ਦੀ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ, ”ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਜ਼ਹੀਰ ਖਾਨ ਨਾਲ ਮੈਚਿੰਗ ਦਾ ਆਉਟਫਿੱਟ ਪਾਉਣਾ ਚਾਹੀਦਾ ਸੀ।”

Be the first to comment

Leave a Reply