ਮੁੰਬਈ ਦੇ ਲੋਅਰ ਪਰੇਲ ‘ਚ ਨਵਰੰਗ ਸਟੂਡੀਓ ‘ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ— ਦੱਖਣੀ ਮੁੰਬਈ ਦੇ ਲੋਅਰ ਪਰੇਲ ‘ਚ ਟੋਡੀ ਮਿਲਸ ਕਮਪਾਊਂਡ ਦੇ ਅੰਦਰ ਸਥਿਤ ਨਵਰੰਗ ਸਟੂਡੀਓ ‘ਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਮੰਜ਼ਿਲ ਦੇ ਚੌਥੇ ਫਲੋਰ ‘ਤੇ ਲੱਗੀ। ਇਸ ਘਟਨਾ ‘ਚ ਦਮਕਲ ਦਾ ਇਕ ਕਰਮੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਦਮਕਲ ਦੀਆਂ 12 ਗੱਡੀਆਂ ਮੌਕੇ ‘ਤੇ ਪੁੱਜ ਗਈਆਂ ਤੇ ਅੱਗ ਕਾਬੂ ਪਾ ਲਿਆ ਗਿਆ। ਸੂਤਰਾਂ ਮੁਤਾਬਕ ਜਾਣਕਾਰੀ ਮਿਲਦੇ ਹੀ ਇਕ ਐਬੂਲੈਂਸ ਤੇ 7 ਪਾਣੀ ਟੈਂਕਰ ਵੀ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ, ਜਿਸ ਦੀ ਮਦਦ ਨਾਲ ਅੱਗ ‘ਤੇ ਪੂਰਾ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਹ ਸਟੂਡੀਓ ਇਕ ਪੁਰਾਣੀ ਇਮਾਰਤ ‘ਚ ਬਣਿਆ ਹੋਇਆ ਹੈ ਤੇ ਕਈ ਸਾਲਾਂ ਤੋਂ ਇਸ ਦਾ ਉਪਯੋਗ ਨਹੀਂ ਹੋ ਰਿਹਾ ਸੀ।

Be the first to comment

Leave a Reply