ਮੁੰਬਈ ਸ਼ਹਿਰ ‘ਚ ਟੁਟਿਆ ਮੀਹ ਦਾ ਕਹਿਰ, ਹਾਲਾਤ ਹੋਰ ਖਰਾਬ ਹੋਣ ਦਾ ਸ਼ੱਕ

ਮੁੰਬਈ ਪੁਲਸ ਨੇ ਇਕ ਐਡਵਾਇਜ਼ਰੀ ਜ਼ਾਰੀ ਕੀਤੀ
ਮੁੰਬਈ  ਸ਼ਹਿਰ ‘ਚ ਪਿਛਲੇ 3 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੋਕਾਂ ਸਾਹਮਣੇ ਕਾਫੀ ਜ਼ਿਆਦਾ ਪਰੇਸ਼ਾਨੀਆਂ ਆ ਗਈਆਂ ਹਨ ਅਤੇ ਮੌਸਮ ਵਿਭਾਗ ਨੇ ਅਗਲੇ ਇਕ-ਦੋ ਦਿਨ ਤਕ ਹਾਲਾਤ ਹੋਰ ਖਰਾਬ ਹੋਣ ਦਾ ਸ਼ੱਕ ਵੀ ਜਤਾਇਆ ਹੈ।

ਇਸ ਦੌਰਾਨ ਆਵਾਜਾਈ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਇਸ ਲਈ ਮੁਸੀਬਤ ‘ਚ ਫਸੇ ਲੋਕਾਂ ਦੀ ਸਹਾਇਤਾ ਕਰਨ ਲਈ ਮੁੰਬਈ ਪੁਲਸ ਨੇ ਇਕ ਐਡਵਾਇਜ਼ਰੀ ਜ਼ਾਰੀ ਕੀਤੀ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਜੇਕਰ ਲੋਕ ਸੜਕ ‘ਤੇ ਜਾ ਕਿਸੇ ਵੀ ਸਥਾਨ ‘ਤੇ ਫਸ ਜਾਂਦੇ ਹਨ ਤਾਂ ਉਹ ਤੁਰੰਤ 100 ਨੰਬਰ ‘ਤੇ ਫੋਨ ਕਰਨ ਤਾਂ ਜੋ ਉਨ੍ਹਾਂ ਨੂੰ ਸਮੇਂ ‘ਤੇ ਕੱਢਿਆ ਜਾ ਸਕੇ। ਜੇਕਰ ਲੋਕ ਫੋਨ ਕਰਨ ਦੀ ਸਥਿਤੀ ‘ਚ ਨਾ ਹੋਣ ਤਾਂ ਉਹ ਮੁੰਬਈ ਪੁਲਸ ਨੂੰ ਟਵੀਟ ਕਰਕੇ ਵੀ ਸਹਾਇਤਾ ਮੰਗ ਸਕਦੇ ਹਨ।
ਮੌਸਮ ਅਧਿਕਾਰੀਆਂ ਮੁਤਾਬਕ ਇਸ ਵਾਰ ਦੇ ਮੀਂਹ ਦਾ ਹਾਲ ਵੀ 26 ਜੁਲਾਈ 2005 ਦੇ ਹਾਲਾਤ ਵਰਗਾ ਹੋ ਸਕਦਾ ਹੈ, ਜਿਸ ਸਮੇਂ ਸ਼ਹਿਰ ਹੜ੍ਹ ਕਾਰਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਹੁਣ ਵੀ ਮੁੰਬਈ ਸ਼ਹਿਰ ਪਾਣੀ ‘ਚ ਡੁੱਬ ਗਿਆ ਹੈ। ਦੱਸ ਦਈਏ ਕਿ ਮੀਂਹ ਸਵੇਰ ਤੋਂ ਲਗਾਤਾਰ ਪੈ ਰਿਹਾ ਹੈ, ਜੇਕਰ ਹਾਲਾਤ ਇਸ ਤਰ੍ਹਾ ਹੀ ਰਹੇ ਤਾਂ ਸੜਕਾਂ ‘ਤੇ ਹੜ੍ਹ ਜਿਹੇ ਹਾਲਾਤ ਪੈਦਾ ਹੋ ਜਾਣਗੇ। ਇਸ ਦਾ ਸਭ ਤੋਂ ਵੱਡਾ ਖਾਮਿਆਜਾ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ਦੇ ਰੂਪ ‘ਚ ਭੋਗਣਾ ਪਵੇਗਾ।
ਦੂਜੇ ਪਾਸੇ ਪੁਲਸ ਲਗਾਤਾਰ ਆਪਣੇ ਟਵਿਟਰ ਹੈਂਡਲ ‘ਤੇ ਲੋਕਾਂ ਨੂੰ ਮੀਂਹ ਦੀ ਅਪਡੇਟ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਰਾਸਤਿਆਂ ਦੇ ਬਾਰੇ ‘ਚ ਟ੍ਰੈਫਿਕ ਬਾਰੇ ‘ਚ ਵੀ ਦੱਸ ਰਹੀ ਹੈ

Be the first to comment

Leave a Reply