ਮੁੰਬਈ ਹਮਲੇ ਦੀ ਬਰਸੀ ਮੌਕੇ ਭਾਰਤ ਨੇ ਅਤਵਾਦੀਆਂ ਦੇ ਸਫ਼ਾਏ ਨੂੰ ਲੈ ਕੇ ਸਖ਼ਤ ਸੰਦੇਸ਼ ਦਿਤਾ

ਨਵੀਂ ਦਿੱਲੀ-ਮੁੰਬਈ ਹਮਲੇ ਦੀ ਬਰਸੀ ਮੌਕੇ ਭਾਰਤ ਨੇ ਅਤਵਾਦੀਆਂ ਦੇ ਸਫ਼ਾਏ ਨੂੰ ਲੈ ਕੇ ਸਖ਼ਤ ਸੰਦੇਸ਼ ਦਿਤਾ ਹੈ। ਵਿਤ ਮੰਤਰੀ ਅਰੁਣ ਜੇਤਲੀ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਸੰਕੇਤ ਦਿਤਾ ਕਿ ਅਤਵਾਦੀਆਂ ਨੂੰ ਉਨ੍ਹਾਂ ਦੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ ਅਤੇ ਘਾਟੀ ਵਿਚ ਸੁਰਖਿਆ ਬਲਾਂ ਦਾ ਅਪਰੇਸ਼ਨ ਜਾਰੀ ਰਹੇਗਾ।ਅਤਵਾਦੀਆਂ ਦੇ ਖ਼ਿਲਾਫ਼ ਭਾਰਤੀ ਸੁਰਖਿਆ ਬਲਾਂ ਦੀ ਕਾਰਵਾਈ ‘ਤੇ ਜੇਤਲੀ ਨੇ ਕਿਹਾ ਕਿ ਪਿਛਲੇ 8 ਮਹੀਨੇ ਤੋਂ ਇਹ ਹਾਲ ਹੈ ਕਿ ਜੋ ਵੀ ਲਸ਼ਕਰ ਦਾ ਕਮਾਂਡਰ ਬਣੇਗਾ, ਉਹ ਜ਼ਿਆਦਾ ਦਿਨ ਤਕ ਜਿੰਦਾ ਨਹੀਂ ਬਚੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਰਿਹਾਅ ਕਰਨ ਦੇ ਪਾਕਿਸਤਾਨ ਦੇ ਫ਼ੈਸਲੇ ਦੀ ਭਾਰਤ ਨੇ ਸਖ਼ਤ ਨਿੰਦਾ ਕੀਤੀ ਹੈ।ਭਾਰਤ ਨੇ ਕਿਹਾ ਹੈ ਕਿ ਇਹ ਅਤਵਾਦ ‘ਤੇ ਪਾਕਿਸਤਾਨ ਦੇ ਦੋਹਰੇ ਰੁਖ਼ ਨੂੰ ਜ਼ਾਹਿਰ ਕਰਦਾ ਹੈ। ਵਿਤ ਮੰਤਰੀ ਜੇਤਲੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਅਜ ਦੇ ਕਾਂਡ ਤੋਂ ਦੋ ਦਿਨ ਪਹਿਲਾਂ ਉਸ ਦੀ ਰਿਹਾਈ ਕੀਤੀ ਹੈ ਤਾਂ ਪੂਰੀ ਦੁਨੀਆ ਇਕ ਆਵਾਜ਼ ਵਿਚ ਬੋਲ ਰਹੀ ਹੈ। ਦੁਨੀਆ ਭਰ ਦੇ ਦੇਸ਼ਾਂ ਦਾ ਮੰਨਣਾ ਹੈ ਕਿ ਅਜਿਹਾ ਦੇਸ਼ ਜੋ ਅਤਵਾਦ ਦਾ ਸਮਰਥਨ ਕਰਦਾ ਹੈ, ਉਸ ਦੇ ਲਈ ਪੂਰੀ ਦੁਨੀਆ ਦੇ ਪਰਿਵਾਰ ਵਿਚ ਜਗ੍ਹਾ ਨਹੀਂ ਹੈ।ਹਾਫਿਜ਼ ਸਈਦ ਦੀ ਰਿਹਾਈ ‘ਤੇ ਅਮਰੀਕਾ ਨੇ ਪਾਕਿਸਤਾਨ ਨੂੰ ਜਮ ਕੇ ਫਟਕਰ ਲਗਾਈ ਹੈ। ਵਾਈਟ ਹਾਊਸ ਨੇ ਪਾਕਿਸਤਾਨ ਨੂੰ ਸਪਸ਼ਟ ਤੌਰ ‘ਤੇ ਚਿਤਾਵਨੀ ਦਿਤੀ ਹੈ ਕਿ ਜੇਕਰ ਹਾਫਿਜ਼ ਸਈਦ ਨੂੰ ਦੁਬਾਰਾ ਤੁਰੰਤ ਗ੍ਰਿਫ਼ਤਾਰ ਕਰਕੇ ਉਸ ‘ਤੇ ਮੁਕਦਮਾ ਨਾ ਚਲਾਇਆ ਗਿਆ ਤਾਂ ਇਸ ਦਾ ਨਤੀਜਾ ਦੁਵਲੇ ਸਬੰਧਾਂ ਅਤੇ ਦੁਨੀਆ ਭਰ ਵਿਚ ਪਾਕਿਸਤਾਨ ਦੇ ਅਕਸ ‘ਤੇ ਬੁਰੇ ਅਸਰ ਦੇ ਰੂਪ ਵਿਚ ਨਜ਼ਰ ਆਵੇਗਾ। ਇਸ ਮਾਮਲੇ ‘ਤੇ ਬੇਹਦ ਸਖ਼ਤ ਬਿਆਨ ਦਿੰਦਿਆਂ ਵਾਈਟ ਹਾਊਸ ਪਾਕਿਸਤਾਨ ਨੂੰ ਅਤਵਾਦ ਦਾ ਪੋਸ਼ਕ ਦੇਸ਼ ਕਹਿੰਦੇ-ਕਹਿੰਦੇ ਬਚਿਆ।ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਕਿ ਸਈਦ ‘ਤੇ ਮੁਕਦਮਾ ਚਲਾਉਣ ਅਤੇ ਦੋਸ਼ ਲਗਾਉਣ ਵਿਚ ਪਾਕਿਸਤਾਨ ਦੀ ਅਸਫ਼ਲਤਾ ਨਾਲ ਅੰਤਰਰਾਸ਼ਟਰੀ ਅਤਵਾਦ ਨਾਲ ਲੜਨ ਦੇ ਉਸ ਦੇ ਵਾਅਦੇ ਅਤੇ ਆਪਣੀ ਜ਼ਮੀਨ ‘ਤੇ ਅਤਵਾਦੀਆਂ ਨੂੰ ਪਨਾਹ ਨਾ ਦੇਣ ਦੇ ਉਸ ਦੇ ਦਾਅਵੇ ਨੂੰ ਲੈ ਕੇ ਬੇਹਦ ਨਿਰਾਸ਼ਾਜਨਕ ਸੰਦੇਸ਼ ਜਾਂਦਾ ਹੈ।

Be the first to comment

Leave a Reply