ਮੁੱਖ ਮੰਤਰੀ ਦਾ ਨਕਲੀ ਸਲਾਹਕਾਰ ਅਤੇ ਆਈ.ਪੀ.ਐਸ. ਅਧਿਕਾਰੀ ਗਿਰਫ਼ਤਾਰ

ਊਨਾ – ਖੁਦ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਅਤੇ ਇਕ ਆਈ.ਪੀ.ਐਸ. ਅਧਿਕਾਰੀ ਦਾ ਭਰਾ ਹੋਣ ਦਾ ਦਾਅਵਾ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਸ਼ਾਨੋ ਸ਼ੌਕਤ ਨਾਲ ਐਸ.ਪੀ. ਕੋਲ ਪਹੁੰਚੇ ਇਸ ਵਿਅਕਤੀ ਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਇਹ ਕਾਰਾ ਉਸ ਉੱਤੇ ਭਾਰੀ ਪਵੇਗਾ। ਦੁਪਿਹਰ ਬਾਅਦ ਜਦੋਂ ਪੰਜਾਬ ਤੋਂ ਆਇਆ ਵਿਅਕਤੀ ਐਸ.ਪੀ. ਦਫਤਰ ਵਿਚ ਦਾਖਲ ਹੋਇਆ ਤਾਂ ਪੂਰੇ ਰੋਅਬ ਨਾਲ ਉਸ ਨੇ ਐਸ.ਪੀ. ਨਾਲ ਮਿਲਣ ਦੀ ਗੱਲ ਕਹੀ। ਉਸ ਦੇ ਹਾਅ-ਭਾਅ ਦੇਖ ਕੇ ਐਸ.ਪੀ. ਦਫਤਰ ਦੇ ਸਟਾਫ ਨੇ ਉਸ ਨੂੰ ਸਾਹਿਬ ਨਾਲ ਮਿਲਣ ਭੇਜਿਆ। ਐਸ.ਪੀ. ਦਿਵਾਕਰ ਸ਼ਰਮਾ ਨੂੰ ਇਸ ਵਿਅਕਤੀ ਨੇ ਆਪਣੇ 2 ਆਈ ਕਾਰਡ ਦਿੱਤੇ। ਇਕ ਉੱਤੇ ਨਾਂ ਜਗਜੀਤ ਸਿੰਘ ਸੰਧੂ ਦੇ ਨਾਲ ਸਲਾਹਕਾਰ ਟੂ ਸੀ.ਐਮ. ਲਿਖਿਆ ਸੀ ਅਤੇ ਉਸ ਉੱਤੇ ਅੰਡਰ ਸੈਕ੍ਰੇਟਰੀ ਜਰਨਲ ਸੀ.ਐਮ. ਦਫਤਰ ਪੰਜਾਬ ਦੀ ਸਟੈਂਪ ਲੱਗੀ ਹੋਈ ਸੀ। ਫੋਟੋ ਨਾਲ ਉਸ ਦੇ ਅਹੁਦੇ ਦਾ ਨਾਂ ਸਲਾਹਕਾਰ ਟੂ ਸੀ. ਐਮ. ਦਰਜ ਸੀ। ਦੂਜਾ ਕਾਰਡ ਮੱਧ ਪ੍ਰਦੇਸ਼ ਦੇ ਭੋਪਾਲ ਵਿਚ ਏ.ਡੀ.ਜੀ.ਪੀ. ਪੁਲਸ ਦਾ ਦਿੱਤਾ ਗਿਆ ਅਤੇ ਐਸ.ਪੀ. ਨੂੰ ਦੱਸਿਆ ਗਿਆ ਕਿ ਉਹ ਉਸ ਦੇ ਭਰਾ ਹਨ। ਐਸ.ਪੀ. ਦਿਵਾਕਰ ਸ਼ਰਮਾ ਨੂੰ ਇਸ ਉੱਤੇ ਕੁਝ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਤੁਰੰਤ ਚੀਫ ਮਿਨਿਸਟਰ ਦਫਤਰ ਪੰਜਾਬ ਨਾਲ ਸੰਪਰਕ ਕੀਤਾ। ਸੀ.ਐਮ. ਦਫਤਰ ਵਿਚ ਅਧਿਕਾਰਤ ਅਧਿਕਾਰੀ ਨੇ ਇਸ ਤਰ੍ਹਾਂ ਦੇ ਕਿਸੇ ਵੀ ਵਿਅਕਤੀ ਦੇ ਮੁੱਖ ਮੰਤਰੀ ਦੇ ਸਲਾਹਕਾਰ ਹੋਣ ਤੋਂ ਮਨਾਂ ਕਰ ਦਿੱਤਾ। ਇਸ ਉੱਤੇ ਐਸ.ਪੀ. ਦਿਵਾਕਰ ਸ਼ਰਮਾ ਨੇ ਡੀ.ਐਸ.ਪੀ. ਹੈਡਕੁਆਰਟਰ ਅਸ਼ੋਕ ਸ਼ਰਮਾ ਨੂੰ ਬੁਲਾਇਆ ਅਤੇ ਆਪਣੀ ਪਛਾਣ ਕਰਵਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਅਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿਛ ਕਰਨ ਦੀ ਹਦਾਇਤ ਦਿੱਤੀ ਡੀ.ਐਸ.ਪੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਿਅਕਤੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਵਿਰੁੱਧ ਗਲਤ ਜਾਣਕਾਰੀ ਦੇਣ ਦਾ ਮਾਮਲਾ ਦਰਜ ਕੀਤਾ ਹੈ। ਡੀ.ਐਸ.ਪੀ. ਮੁਤਾਬਕ ਸ਼ੁਰੂਆਤੀ ਪੁੱਛਗਿੱਛ ਵਿਚ ਇਸ ਸ਼ੱਕੀ ਨੇ ਦੱਸਿਆ ਕਿ ਉਹ ਕਿਸੇ ਘਰੇਲੂ ਮਾਮਲੇ ਨੂੰ ਲੈ ਕੇ ਐਸ.ਪੀ. ਨਾਲ ਮਿਲਣ ਆਇਆ ਸੀ।

Be the first to comment

Leave a Reply