ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਖੂਬ ਨਿਸ਼ਾਨਾ ਸਾਧਿਆ

ਨਵੀਂ ਦਿੱਲੀ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਖੂਬ ਨਿਸ਼ਾਨਾ ਸਾਧਿਆ। ਕੋਲਕਾਤਾ ‘ਚ ਇਕ ਰੈਲੀ ਦੌਰਾਨ ਮਮਤਾ ਨੇ ਭਾਜਪਾ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਦੇਸ਼ ‘ਚ ਇਸ ਸਮੇਂ ਐਮਰਜੈਂਸੀ ਤੋਂ ਵੀ ਬੁਰਾ ਮਾਹੌਲ ਹੈ। ਨਾਗਰਿਕ ਦੇ ਅਧਿਕਾਰਾਂ ਨੂੰ ਖੋਇਆ ਜਾ ਰਿਹਾ ਹੈ। ਅਸਲੀ ਹਿੰਦੂ ਵੀ ਨਕਲੀ ਹਿੰਦੂ ਦੇ ਕਾਰਨ ਪਰੇਸ਼ਾਨੀ ਝੇਲ ਰਹੇ ਹਨ। ਟੀ.ਐਮ.ਸੀ. ਇਨ੍ਹਾਂ ਤਾਕਤਾਂ ਦੇ ਖਿਲਾਫ ਲੜ ਰਹੀ ਹੈ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ। ਮਮਤਾ ਨੇ ਕਿਹਾ ਕਿ ਮੋਦੀ ਸਰਕਾਰ ਕਾਲੀਦਾਸ ਦੀ ਤਰ੍ਹਾਂ ਹੈ, ਜਿਹੜੀ ਟਾਹਣੀ ‘ਤੇ ਬੈਠੀ ਹੈ ਉਸ ਨੂੰ ਕੱਟ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਦੇਸ਼ ਘੁੰਮ ਰਹੇ ਹਨ ਅਤੇ ਦੇਸ਼ ਨੂੰ ਵੇਚ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਕਿ ਅਸੀਂ ਵਧੀਆ ਲੋਕ ਹਾਂ ਜਾਂ ਬੁਰੇ ਲੋਕ। ਸਾਲ 2019 ‘ਚ ਅਸੀਂ ਦੇਖਾਂਗੇ ਕਿ ਕੀ ਹੋਵੇਗਾ, ਅਸੀਂ ਦੇਸ਼ ਦੀ ਸਭ ਤੋਂ ਸਵੱਛ ਪਾਰਟੀ ਹਾਂ। ਉਨ੍ਹਾਂ ਨੇ ਕਿਹਾ ਕਿ ਗਾਂ ਦੇ ਨਾਂ ‘ਤੇ ਗਊ ਰੱਖਿਆ ਬਣ ਰਹੇ ਹਾਂ, ਕੀ ਹੁਣ ਉਹ ਲੋਕ ਫੈਸਲਾ ਕਰਨਗੇ ਕਿ ਸਾਨੂੰ ਕੀ ਖਾਣਾ ਹੈ। ਮਮਤਾ ਨੇ ਕਿਹਾ ਹੈ ਕਿ ਜੇਕਰ ਗਰਭਵਤੀ ਮਹਿਲਾ ਆਂਡਾ ਨਹੀਂ ਖਾਵੇਗੀ ਤਾਂ ਕੀ ਤੁਹਾਡਾ ਸਿਰ ਖਾਵੇਗੀ ਜਾਂ ਤੁਹਾਡਾ ਭਾਸ਼ਣ ਖਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 9 ਅਗਸਤ ਤੋਂ ਭਾਜਪਾ ਭਾਰਤ ਛੱਡੋ ਅੰਦੋਲਨ ਚਲਾਵਾਂਗੇ, ਹੁਣ ਸਮਾਂ ਆ ਗਿਆ ਹੈ ਕਿ ਉਹ ਲੋਕ ਦੇਸ਼ ਨੂੰ ਛੱਡੋ ਅਸੀਂ ਖੁਦ ਆਪਣੇ ਸੂਬੇ ਅਤੇ ਦੇਸ਼ ਨੂੰ ਚਲਾ ਲਵਾਂਗੇ। ਮਮਤਾ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ‘ਚ ਅਸੀਂ ਬਹੁਤ ਸਾਰੀਆਂ ਵਿਰੋਧੀਆਂ ਪਾਰਟੀਆਂ ਦਾ ਸਪਾਰਟ ਮਿਲਿਆ, ਉਮੀਦ ਹੈ ਕਿ ਉਪ-ਰਾਸ਼ਟਰਪਤੀ ਚੋਣਾਂ ‘ਚ ਸਾਨੂੰ ਵਧ ਸਮਰਥਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਗੁਆਂਢੀ ਸੂਬਿਆਂ ਨਾਲ ਸੰਬੰਧ ਵਿਗਾੜ ਲਏ ਹਨ। ਹੁਣ ਭੂਟਾਨ, ਨੇਪਾਲ, ਬੰਗਲਾਦੇਸ਼ ਅਤੇ ਸਿੱਕਿਮ ਵੀ ਚੀਨ ਦੇ ਵੱਲ ਜਾ ਰਹੇ ਹਨ।

Be the first to comment

Leave a Reply