ਮੇਰਾ ਕੈਰੀਅਰ ਕਿਸੇ ਦੂਜੇ ਦੀ ਸਫਲਤਾ ਅਤੇ ਅਸਫਲਤਾ ‘ਤੇ ਨਿਰਭਰ ਨਹੀਂ

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਮੇਰਾ ਕੈਰੀਅਰ ਕਿਸੇ ਦੂਜੇ ਦੀ ਸਫਲਤਾ ਅਤੇ ਅਸਫਲਤਾ ‘ਤੇ ਨਿਰਭਰ ਨਹੀਂ ਕਰਦਾ ਹੈ ਅਤੇ ਇਨ੍ਹਾਂ ਗੱਲਾਂ ਦੀ ਬਜਾਏ ਮੈਂ ਆਪਣੀ ਫਿਲਮ ‘ਤੇ ਜ਼ਿਆਦਾ ਧਿਆਨ ਦੇਣਾ ਪਸੰਦ ਕਰਦੀ ਹਾਂ। ਹਾਲ ਹੀ ‘ਚ ਪ੍ਰਿਯੰਕਾ ਦੀ ਹਾਲੀਵੁੱਡ ਫਿਲਮ ‘ਬੇਵਾਚ’ ਦੀ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਭਾਰਤੀ ਸਿਨੇਮਾ ਘਰਾਂ ‘ਚ 2 ਜੁਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਸੂਤਰਾਂ ਮੁਤਾਬਕ ਇੰਟਰਵਿਊ ਦੌਰਾਨ ਜਦੋਂ ਪ੍ਰਿਯੰਕਾ ਤੋਂ ਇਹ ਪੁਛਿਆ ਗਿਆ ਕਿ ਦੀਪਿਕਾ ਪਾਦੂਦੌਣ ਦੀ ਫਿਲਮ ‘xXx: Return of Xander Cage’ ਆਈ ਸੀ ਜੋ ਭਾਰਤੀ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਕਰ ਪਾਈ ਤਾਂ ਅਜਿਹੇ ‘ਚ ਪ੍ਰਿਯੰਕਾ ਆਪਣੀ ‘ਬੇਵਾਚ’ ਨੂੰ ਲੈ ਕੇ ਆਪਣੇ ਆਪ ‘ਤੇ ਕਿਸੇ ਤਰ੍ਹਾਂ ਦਾ ਦਬਾਅ ‘ਤੇ ਮਹਿਸੂਸ ਨਹੀਂ ਕਰ ਰਹੀ ਹੈ। ਇਹ ਪੁਛੇ ਜਾਣ ‘ਤੇ ਉਨ੍ਹਾਂ ਕਿਹਾ, ”ਮੇਰਾ ਕੈਰੀਅਰ ਕਦੀ ਕਿਸੇ ਦੂਜੇ ਦੇ ਕਰੀਅਰ ‘ਤੇ ਨਿਰਭਰ ਨਹੀਂ ਕਰਦਾ ਹੈ, ਇਹ ਬਹੁਤ ਖਾਸ ਹੈ। ਕਿਸੇ ਦੀ ਫਿਲਮ ਨੇ ਚੰਗਾ ਕੰਮ ਕੀਤਾ ਹੈ ਜਾਂ ਨਹੀਂ, ਇਸ ਦਾ ਮੇਰੇ ਨਾਲ ਕੀ ਲੈਣਾ ਦੇਣਾ ਹੈ।” ਪ੍ਰਿਯੰਕਾ ਦਾ ਇਹ ਵੀ ਕਹਿਣਾ ਸੀ ਕਿ ਮੈਨੂੰ ਇਹ ਕਦੀ ਸਮਝ ਨਹੀਂ ਆਇਆ, ਇਹ ਮੇਰੀ ਅੱਗਲੀ ਫਿਲਮ ਹੈ ਤਾਂ ਮਿਹਨਤ ਵੀ ਜ਼ਿਆਦਾ ਹੋਵੇਗੀ ਕਿਉਂਕਿ ਮੈਂ ‘ਜੈਅ ਗੰਗਾਜਲ’ ਦੇ ਬਾਅਦ ਕੋਈ ਫਿਲਮ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ‘ਬੇਵਾਚ’ ‘ਚ ਪ੍ਰਿਯੰਕਾ ਪਹਿਲੀ ਵਾਰ ਨੇਗਟਿਵ ਕਿਰਦਾਰ ਨਿਭਾਅ ਰਹੀ ਹੇ।

Be the first to comment

Leave a Reply