ਮੇਰਾ ਮੰਨਣਾ ਹੈ ਕਿ ਚੀਨੀ ਸ਼ੀ ਜਿਨਪਿੰਗ, ਮੋਦੀ ਨੂੰ ਅਜਿਹੇ ਨੇਤਾ ਦੇ ਤੌਰ ‘ਤੇ ਦੇਖਦੇ ਹਨ, ਜੋ ਭਾਰਤੀ ਹਿੱਤਾਂ ਲਈ ਖੜ੍ਹੇ ਹੋਣ ਦੀ ਤਾਕਤ ਰੱਖਦੇ ਹਨ

ਵਾਸ਼ਿੰਗਟਨ— ਭਾਰਤ ਸਾਰੇ ਦੇਸ਼ਾਂ ਨਾਲ ਮਿਤੱਰਤਾਪੂਰਣ ਸੰਬੰਧ ਚਾਹੁੰਦਾ ਹੈ। ਇਸ ਦੇ ਬਾਵਜੂਦ 2 ਮਹੀਨੇ ਦਾ ਜ਼ਿਆਦਾ ਸਮਾਂ ਬੀਤ ਜਾਣ ਮਗਰੋਂ ਵੀ ਡੋਕਲਾਮ ਮੁੱਦੇ ‘ਤੇ ਚੀਨ ਅਤੇ ਭਾਰਤ ਵਿਚ ਪੈਦਾ ਹੋਏ ਗਤੀਰੋਧ ਦਾ ਹੱਲ ਨਹੀਂ ਹੋ ਸਕਿਆ ਹੈ। ਇਸ ਦੌਰਾਨ ਸਾਮਰਿਕ ਅਤੇ ਅੰਤਰ ਰਾਸ਼ਟਰੀ ਅਧਿਐਨ ਕੇਂਦਰ (ਸੀ. ਐੱਸ. ਆਈ. ਐੱਸ.) ਦੀ ਇਕ ਅਮਰੀਕੀ-ਚੀਨੀ ਮਾਹਰ ਬੋਨੀ ਐੱਸ. ਗਲੇਸਰ ਨੇ ਕਿਹਾ,” ਮੇਰਾ ਮੰਨਣਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਨੇਤਾ ਦੇ ਤੌਰ ‘ਤੇ ਦੇਖਦੇ ਹਨ, ਜੋ ਭਾਰਤੀ ਹਿੱਤਾਂ ਲਈ ਖੜ੍ਹੇ ਹੋਣ ਦੀ ਤਾਕਤ ਰੱਖਦੇ ਹਨ। ਇਸ ਦੇ ਇਲਾਵਾ ਉਹ ਹੋਰ ਖੇਤਰਾਂ ਵਿਚ ਦੂਜੇ ਦੇਸ਼ਾਂ ਨਾਲ ਮਿਲ ਕੇ ਚੀਨ ‘ਤੇ ਪਾਬੰਦੀ ਲਗਾ ਸਕਦੇ ਹਨ। ਇਸ ਕੰਮ ਵਿਚ ਮੋਦੀ ਨੂੰ ਅਮਰੀਕਾ ਅਤੇ ਜਾਪਾਨ ਦਾ ਸਾਥ ਮਿਲ ਸਕਦਾ ਹੈ। ਮੇਰਾ ਮੰਨਣਾ ਹੈ ਕਿ ਬੀਜਿੰਗ ਇਸ ਗੱਲ ਕਾਰਨ ਫਿਕਰਮੰਦ ਹੈ।”
ਗਲੇਸਰ ਦਾ ਮੰਨਣਾ ਹੈ ਕਿ ਚੀਨ ਖੁਦ ਭਾਰਤ ਨਾਲ ਇਸ ਤਣਾਅਪੂਰਨ ਰਿਸ਼ਤੇ ਨੂੰ ਲਾਭ ਦੇ ਰੂਪ ਵਿਚ ਨਹੀਂ ਦੇਖਦਾ। ਗਲੇਸਰ ਨੇ ਕਿਹਾ ਕਿ ਸ਼ੀ ਜਿਨਪਿੰਗ ਜਲਦੀ ਦਿੱਲੀ ਗਏ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਆਸ ਸੀ ਕਿ ਭਾਰਤ ਦੀ ਇਕ ਨੀਤੀ ਹੋਵੇਗੀ, ਜੋ ਚੀਨੀ ਹਿੱਤਾਂ ਨੂੰ ਚੁਣੌਤੀ ਨਹੀਂ ਦੇਵੇਗੀ ਪਰ ਲੱਗਦਾ ਹੈ ਅਸਲ ਵਿਚ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਉਹ ਦੱਖਣੀ ਚੀਨ ਸਾਗਰ ਵਿਚ ਹਾਲੇ ਵੀ ਸ਼ਾਮਲ ਹੈ। ਗਲੇਸਰ ਨੇ ਕਿਹਾ ਕਿ ਹਿੰਦ ਮਹਾਸਾਗਰ ਅਤੇ ਹੋਰ ਸਮੁੰਦਰੀ ਖੇਤਰਾਂ ‘ਤੇ ਦੋਹਾਂ ਦੇਸ਼ਾਂ ਵਿਚ ਮਤਭੇਦ ਹੈ। ਉਂਝ ਵੀ ਦੋਵੇਂ ਦੇਸ਼ ਲੰਬੀ ਸੀਮਾ ਸਾਝਾ ਕਰਦੇ ਹਨ।
ਡੋਕਲਾਮ ਮਾਮਲੇ ‘ਤੇ ਕਰੀਬ ਨਾਲ ਨਜ਼ਰ ਰੱਖ ਰਹੀ ਗਲੇਸਰ ਨੇ ਕਿਹਾ ਕਿ ਚੀਨ ਭਾਰਤ ਨੂੰ ਸਭ ਤੋਂ ਵੱਡੀ ਵਿਕਾਸਸ਼ੀਲ ਸ਼ਕਤੀ ਦੇ ਰੂਪ ਵਿਚ ਦੇਖਦਾ ਹੈ। ਇਹ ਦੇਸ਼ ਲੰਬੇ ਸਮੇਂ ਤੱਕ ਚੁਣੌਤਿਆਂ ਦਾ ਸਾਹਮਣਾ ਕਰ ਸਕਦਾ ਹੈ। ਚੀਨ, ਭਾਰਤ ਦੇ ਹੋਰ ਦੇਸ਼ਾਂ ਨਾਲ ਮਜ਼ਬੂਤ ਸੰਬੰਧਾਂ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੈ।
ਡੋਕਲਾਮ ‘ਤੇ ਗਲੇਸਰ ਨੇ ਕਿਹਾ ਕਿ ਜੇ ਚੀਨ ਇਸ ਮਾਮਲੇ ‘ਤੇ ਆਪਣੇ ਮਕਸਦ ਵਿਚ ਸਫਲ ਹੋ ਗਿਆ ਤਾਂ ਉਹ ਬਾਕੀ ਦੇਸ਼ਾਂ ਨਾਲ ਵੀ ਇਸੇ ਤਰ੍ਹਾਂ ਹੀ ਪੇਸ਼ ਆਵੇਗਾ। ਗੌਰਤਲਬ ਹੈ ਕਿ 16 ਜੂਨ ਤੋਂ ਹੀ ਡੋਕਲਾਮ ਦਾ ਗਤੀਰੋਧ ਬਣਿਆ ਹੋਇਆ ਹੈ ਅਤੇ ਸੀਮਾ ‘ਤੇ ਦੋਹਾਂ ਦੇਸ਼ਾਂ ਦੇ ਫੌਜੀ ਮੌਜੂਦ ਹਨ।

Be the first to comment

Leave a Reply