ਮੈਂ ਇਕ ਵਾਰ ਫਿਰ ਚਿੱਟੀ ਪੋਸ਼ਾਕ ਪਾਉਣਾ ਚਾਹੁੰਦਾ ਹਾਂ

ਚੇਨਈ— ਭਾਰਤੀ ਟੈਸਟ ਟੀਮ ਵਿੱਚ ਵਾਪਸੀ ਉੱਤੇ ਨਜ਼ਰਾਂ ਟਿਕਾਏ ਬੈਠੇ ਦਿਨੇਸ਼ ਕਾਰਤਿਕ ਨੇ ਕਿਹਾ ਕਿ ਉਹ ਆਪਣੇ ਸ਼ਾਰਟਸ ਦੀ ਬਦੌਲਤ ਮੱਧਕ੍ਰਮ ਵਿੱਚ ਆਪਣਾ ਪ੍ਰਭਾਵ ਛੱਡਣ ਵਿੱਚ ਸਮੱਰਥ ਹਨ, ਪਰ ਕਦੇ ਵੀ ਵਿਕਟਕੀਪਿੰਗ ਨਹੀਂ ਛੱਡ ਸਕਦੇ ਹਨ। ਹਾਲ ਹੀ ਵਿੱਚ ਵਨਡੇ ਅਤੇ ਟੀ-20 ਕੌਮਾਂਤਰੀ ਟੀਮਾਂ ਵਿੱਚ ਕਾਰਤਿਕ ਦੀ ਵਾਪਸੀ ਹੋਈ ਹੈ ਪਰ ਵੈਸਟਇੰਡੀਜ਼ ਦੌਰੇ ਉੱਤੇ ਸਿਰਫ ਬੱਲੇਬਾਜ਼ ਦੇ ਰੂਪ ਵਿੱਚ ਖੇਡੇ ਸਨ।
ਬੰਗਲਾਦੇਸ਼ ਖਿਲਾਫ 2010 ਵਿੱਚ ਆਪਣਾ ਪਿਛਲਾ ਟੈਸਟ ਮੈਚ ਖੇਡਣ ਵਾਲੇ ਕਾਰਤਿਕ ਨੇ ਕਿਹਾ ਕਿ ਮੈਂ ਕੌਮਾਂਤਰੀ ਵਨਡੇ ਅਤੇ ਟੀ-20 ਟੀਮਾਂ ਦਾ ਹਿੱਸਾ ਹਾਂ। ਇਸ ਲਈ ਹੁਣ ਟੈਸਟ ਟੀਮ ਵਿੱਚ ਜਗ੍ਹਾ ਬਣਾਉਣ ਦਾ ਯਤਨ ਕਰਨਾ ਚਾਹੁੰਦਾ ਹਾਂ। ਇਹ ਮੇਰਾ ਸੁਪਨਾ ਹੈ। ਮੈਂ ਇਕ ਵਾਰ ਫਿਰ ਚਿੱਟੀ ਪੋਸ਼ਾਕ ਪਾਉਣਾ ਚਾਹੁੰਦਾ ਹਾਂ। ਮੇਰੀ ਯੋਜਨਾ ਇਹੀ ਰਹਿੰਦੀ ਹੈ ਕਿ ਜਦੋਂ ਵੀ ਮੌਕਾ ਮਿਲੇ ਦੌੜਾਂ ਬਣਾਈਆਂ ਹਨ। ਮੈਨੂੰ ਦੇਸ਼ ਲਈ ਦੌੜਾਂ ਬਣਾਉਣਾ ਵਧੀਆ ਲੱਗਦਾ ਹੈ।

Be the first to comment

Leave a Reply