ਮੈਂ ਚਾਹਾਂਗਾ ਕਿ ਵੱਡੀਆਂ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰਾਂ – ਬਜਰੰਗ

India's Amit Kumar (R) wrestles Georgia's Vladimer Khinchegashvili during their Men's 55kg Freestyle quarterfinal match on August 10, 2012 during the wrestling event of the London 2012 Olympic Games. AFP PHOTO / YURI CORTEZ (Photo credit should read YURI CORTEZ/AFP/GettyImages)

ਨਵੀਂ ਦਿੱਲੀ— ਪਹਿਲੀ ਵਾਰ ਕਿਸੇ ਵੱਡੀ ਕੌਮਾਂਤਰੀ ਪ੍ਰਤੀਯੋਗਿਤਾ ‘ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਨੂੰ ਭਰੋਸਾ ਹੈ ਕਿ ਏਸ਼ੀਆਈ ਚੈਂਪੀਅਨਸ਼ਿਪ ‘ਚ ਮਿਲਿਆ ਸੋਨ ਤਮਗਾ ਉਸ ਨੂੰ ਇਸ ਸਾਲ ਦੇ ਆਖਿਰ ਵਿਚ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਚੰਗੇ ਪ੍ਰਦਰਸ਼ਨ ਲਈ ਉਤਸ਼ਾਹਿਤ ਕਰੇਗਾ।ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਬਜਰੰਗ ਨੇ ਹਾਲ ਹੀ ਵਿਚ ਦਿੱਲੀ ‘ਚ ਖਤਮ ਹੋਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਪੀਲਾ ਤਮਗਾ ਜਿੱਤਿਆ ਸੀ। ਉਸ ਨੇ ਕਿਹਾ ਕਿ ਹੁਣ ਮੈਂ ਏਸ਼ੀਆਈ ਚੈਂਪੀਅਨ ਹਾਂ। ਸੋਨ ਤਮਗਾ ਸੋਨਾ ਹੁੰਦਾ ਹੈ ਤੇ ਇਸ ਦੀ ਕਿਸੇ ਹੋਰ ਨਾਲ ਤੁਲਨਾ ਨਹੀਂ ਹੋ ਸਕਦੀ। ਇਸ ਦੀ ਆਪਣੀ ਚਮਕ ਹੈ ਤੇ ਚੈਂਪੀਅਨ ਬਣਨ ਦੇ ਮਾਇਨੇ ਹੁੰਦੇ ਹਨ। ਮੈਂ ਚਾਹਾਂਗਾ ਕਿ ਵੱਡੀਆਂ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰਾਂ।

Be the first to comment

Leave a Reply