ਮੈਂ ਵਿਦੇਸ਼ ਮੰਤਰੀ ਹਾਂ ਅਤੇ ਤੁਸੀਂ ਮੈਨੂੰ ਜੋ ਪੁੱਛ ਰਹੇ ਹੋ ਉਹ ਅੰਦਰੂਨੀ ਮਾਮਲਾ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਨੂੰ ਇਨ੍ਹਾਂ ਰਿਪੋਰਟਾਂ ਦਾ ਖੰਡਨ ਕਰਦੇ ਹੋਏ ਇਸ ਨੂੰ ਅਫਵਾਹ ਦੱਸਿਆ ਕਿ ਉਹ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ‘ਚ ਇਕ ਦਾਅਵੇਦਾਰ ਹੈ। ਹਾਲਾਂਕਿ ਸੱਤਾ ਪੱਖ ਅਤੇ ਵਿਰੋਧੀ ਧਿਰ ‘ਚੋਂ ਕਿਸੇ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਅਹੁਦੇ ਦੇ ਦਾਅਵੇਦਾਰ ਦੇ ਤੌਰ ‘ਤੇ ਸੁਸ਼ਮਾ ਸਮੇਤ ਕਈ ਲੋਕਾਂ ਦੇ ਨਾਂ ਚਰਚਾ ‘ਚ ਹਨ। ਪੱਤਰਕਾਰਾਂ ਨੇ ਜਦੋਂ ਵਿਦੇਸ਼ ਮੰਤਰੀ ਤੋਂ ਪੁੱਛਿਆ ਕਿ ਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਉਨ੍ਹਾਂ ਦੇ ਨਾਂ ‘ਤੇ ਗੌਰ ਕੀਤਾ ਜਾ ਰਿਹਾ ਹੈ ਕਿ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਵਿਦੇਸ਼ ਮੰਤਰੀ ਹਾਂ ਅਤੇ ਤੁਸੀਂ ਮੈਨੂੰ ਜੋ ਪੁੱਛ ਰਹੇ ਹੋ ਉਹ ਅੰਦਰੂਨੀ ਮਾਮਲਾ ਹੈ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 17 ਜੁਲਾਈ ਨੂੰ ਹੋਣ ਵਾਲੀਆਂ ਹਨ। ਜੇਕਰ ਲੋੜ ਪਈ ਤਾਂ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਨਾਮਜ਼ਦ ਦਾ ਪਰਚਾ ਦਾਖਲ ਕਰਨ ਦੀ ਆਖਰੀ ਤਾਰੀਕ 28 ਜੂਨ ਹੈ। ਉਮੀਦਵਾਰ ਚੋਣਾਵੀ ਦੌੜ ਤੋਂ ਆਪਣਾ ਨਾਂ ਇਕ ਜੁਲਾਈ ਤੱਕ ਵਾਪਸ ਲੈ ਸਕਦੇ ਹਨ।

Be the first to comment

Leave a Reply