ਮੈਂ ਹਰੇਕ ਜਾਂਚ ‘ਚੋਂ ਪਾਕ-ਸਾਫ ਨਿਕਲਾਂਗਾ -: ਰਾਣਾ ਗੁਰਜੀਤ ਸਿੰਘ

ਚੰਡੀਗੜ੍ਹ (ਸਾਂਝੀ ਸੋਚ ਬਿਊਰੋ): ਪੰਜਾਬ ਦੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਉਹ ਕਿਸੇ ਵੀ ਜਾਂਚ ‘ਚੋਂ ਪਾਕ-ਸਾਫ ਨਿਕਲ ਕੇ ਬਾਹਰ ਆਉਣਗੇ। ਇੱਥੇ ਸਿੰਚਾਈ ਭਵਨ ਵਿਖੇ ਇਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰੇਤ ਬੋਲੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਈਡੀ ਅਤੇ ਆਮਦਨ ਕਰ ਵਿਭਾਗ ਦੀ ਜਾਂਚ ਦੀ ਕੀਤੀ ਮੰਗ ਦਾ ਉਹ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਖਿਲਾਫ ਅਜਿਹੀ ਕਿਸੇ ਵੀ ਜਾਂਚ ਵਿਚੋਂ ਕੁਝ ਬਾਹਰ ਨਿਕਲ ਕੇ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਖਹਿਰੇ ਵਰਗੇ ਕਾਗਜ਼ੀ ਸ਼ੇਰ ਸਿਰਫ ਇਸ ਲਈ ਲੋਕਪਾਲ, ਈਡੀ (ਡਾਇਰੈਕਟੋਰੇਟ ਆਫ ਐਨਫੋਰਸਮੈਂਟ) ਅਤੇ ਆਮਦਨ ਕਰ ਦੇ ਦਫਤਰਾਂ ਵਿਚ ਚੱਕਰ ਮਾਰ ਰਹੇ ਹਨ ਤਾਂ ਜੋ ਉਹ ਖਬਰਾਂ ਵਿਚ ਰਹਿ ਸਕਣ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਖਹਿਰੇ ਵਰਗੇ ਬੰਦੇ ਉਨ੍ਹਾ ਦੀ ਸਖਸ਼ੀਅਤ ਤਾਰੋਪੀਡ ਕਰਨ ਦੇ ਚੱਕਰਾਂ ਵਿਚ ਹਨ ਪਰ ਉਸ ਵੱਲੋਂ ਕੀਤੀ ਗਈ ਕਿਸੇ ਵੀ ਜਾਂਚ ਦੀ ਮੰਗ ਮੇਰੀ ਬੇਗੁਨਾਹੀ ਸਾਬਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਰੇਤ ਖੱਡਾਂ ਦੀ ਨਿਲਾਮੀ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਦੇ ਗਠਨ ਦਾ ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਸਵਾਗਤ ਕੀਤਾ ਸੀ।ਉਨ੍ਹਾਂ ਕਿਹਾ ਕਿ ਕਿਸੇ ‘ਤੇ ਦੋਸ਼ ਤਾਂ ਲਾਏ ਜਾ ਸਕਦੇ ਹਨ ਪਰ ਕਿਸੇ ਬੇਕਸੂਰ ਨੂੰ ਦੋਸ਼ੀ ਸਿੱਧ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾੜੀ ਸੋਚ ਵਾਲੇ ਕੁਝ ਆਗੂ ਜਾਣਬੁੱਝ ਕੇ ਉਨ੍ਹਾਂ ਖਿਲਾਫ ਗਲਤ ਮੁਹਿੰਮ ਚਲਾ ਰਹੇ ਹਨ ਪਰ ਜਲਦ ਹੀ ਉਹ ਧੂੜ ਚੱਟਦੇ ਨਜ਼ਰ ਆਉਣਗੇ।

Be the first to comment

Leave a Reply