ਮੈਕਸਿਕੋ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 95 ਹੋਈ

ਮੈਕਸਿਗੋ ਸਿਟੀ – ਦੱਖਣੀ ਮੈਕਸਿਕੋ ਵਿਚ ਬੀਤੇ ਹਫ਼ਤੇ ਆਏ ਭੂਚਾਲ ਕਾਰਨ ਸੋਮਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 95 ਹੋ ਗਈ ਹੈ। ਸਮਾਚਾਰ ਏਜੰਸੀ ਸਿੰਹੁਆ ਨੇ ਓਕਸਾਕਾ ਦੇ ਗਵਰਨਰ ਅਲੈਕਜੈਂਡਰੋ ਮੂਰਟ ਦੇ ਹਵਾਲੇ ਤੋਂ ਦੱਸਿਆ ਕਿ ਓਕਸਾਕਾ ਵਿਚ 76 ਲੋਕਾਂ ਦੀ ਮੌਤ ਹੋਈ ਹੈ। ਭੂਚਾਲ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਤ ਓਕਸਾਕਾ ਖੇਤਰ ਹੈ। ਮੂਰਟ ਨੇ ਕਿਹਾ ਕਿ ਓਕਸਾਮਾ ਦੀ 41 ਨਗਰਪਾਲਿਕਾਵਾਂ ਦੇ ਲਗਭਗ 800,000 ਲੋਕ ਇਸ ਕਾਰਨ ਪ੍ਰਭਾਵਤ ਹੋਏ ਹਨ।

Be the first to comment

Leave a Reply