ਮੈਕਸਿਕੋ ‘ਚ ਜ਼ਬਰਦਸਤ ਭੂਚਾਲ, 226 ਮੌਤਾਂ

ਮੈਕਸਿਕੋ ਸਿਟੀ –  ਮੈਕਸਿਕੋ ਸਿਟੀ ਵਿਚ ਮੰਗਲਵਾਰ ਨੂੰ ਭੂਚਾਲ ਨੇ ਭਿਆਨਕ ਤਬਾਹੀ ਮਚਾਈ। 7.1 ਦੀ ਤੀਬਰਤਾ ਵਾਲੇ ਇਸ ਭੂਚਾਲ ਵਿਚ ਅਜੇ ਤੱਕ 226 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ ਸੈਂਕੜੇ ਲੋਕਾਂ ਦੇ ਮਲਬੇ ਵਿਚ ਦਬੇ ਹੋਣ ਦਾ ਸ਼ੱਕ ਹੈ। ਭੂਚਾਲ ਤੋਂ ਬਾਅਦ ਸੈਂਕੜੇ ਲੋਕ ਸੜਕਾਂ ‘ਤੇ ਆ ਗਏ। ਭੂਚਾਲ ਦਾ ਕੇਂਦਰ ਪੁਐਬਲਾ ਸੂਬੇ ਵਿਚ 52 ਕਿਲੋਮੀਟਰ ਥੱਲੇ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਝਟਕੇ ਤੇਜ਼ ਸੀ। ਦੋ ਕਰੋੜ ਦੀ ਆਬਾਦੀ ਵਾਲਾ ਇਹ ਸ਼ਹਿਰ ਹੁਣ ਵੀ ਡਰਿਆ ਹੋਇਆ ਹੈ। ਰਿਕਟਰ ਸਕੇਲ ‘ਤੇ 7.1 ਦੀ ਤੀਬਰਤਾ ਵਾਲੇ ਭੂਚਾਲ ਨੇ ਮੈਕਸਿਕੋ ਸਿਟੀ, ਮੋਰਲਿਓਸ ਅਤੇ ਪੁਐਬਲਾ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਮੈਕਸਿਕੋ ਵਿਚ 32 ਸਾਲ ਪਹਿਲਾਂ ਠੀਕ ਇਸੇ ਤਾਰੀਕ ਨੂੰ ਇੱਕ ਤਬਾਹੀ ਵਾਲਾ ਭੂਚਾਲ ਆਇਆ ਸੀ। ਜਿਸ ਵਿਚ ਦਸ ਹਜ਼ਾਰ ਲੋਕ ਮਾਰੇ ਗਏ ਸੀ। ਭੂਚਾਲ ਦੇ ਚਲਦਿਆਂ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਬਚਾਅ ਅਤੇ ਰਾਹਤ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਸੇ ਮਹੀਨੇ 8.1 ਦੀ ਤੀਬਰਤਾ ਵਾਲੇ ਭੂਚਾਲ ਨੇ ਮੈਕਸਿਕੋ ਦੇ ਦੱਖਣੀ ਹਿੱਸੇ ਵਿਚ ਤਬਾਹੀ ਮਚਾਈ ਸੀ। ਜਿਸ ਵਿਚ ਘੱਟ ਤੋਂ ਘੱਟ 90 ਲੋਕਾਂ ਦੀ ਮੌਤ ਹੋ ਗਈ ਸੀ। ਸਥਾਨਕ ਸਮੇਂ ਦੇ ਅਨੁਸਾਰ ਭੂਚਾਲ 1.14 ਵਜੇ ਆਇਆ। ਦੇਸ਼ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ‘ਤੇ ਨਾ ਰੁਕਣ ਤਾਕਿ ਐਮਰਜੈਂਸੀ ਸੇਵਾਵਾਂ ਅਸਾਨੀ ਨਾਲ ਪ੍ਰਭਾਵਤ ਇਲਾਕਿਆਂ ਵਿਚ ਪਹੁੰਚ ਸਕਣ।

Be the first to comment

Leave a Reply