ਮੈਕਸਿਮ ਬਰਨੀਅਰ ਵੱਲੋਂ ਪਾਰਟੀ ਦੇ ਨਵੇਂ ਲੀਡਰ ਐਂਡਰਿਊ ਸ਼ੀਅਰ ਨੂੰ ਆਪਣਾ ਪੂਰਾ ਸਮਰਥਨ ਦਿਵਾਉਣ ਦਾ ਭਰੋਸਾ

ਓਟਾਵਾ— ਸਾਬਕਾ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਮੈਕਸਿਮ ਬਰਨੀਅਰ ਵੱਲੋਂ ਪਾਰਟੀ ਦੇ ਨਵੇਂ ਲੀਡਰ ਐਂਡਰਿਊ ਸ਼ੀਅਰ ਨੂੰ ਆਪਣਾ ਪੂਰਾ ਸਮਰਥਨ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਹਾਲਾਂਕਿ ਵੋਟਿੰਗ ਪ੍ਰਕਿਰਿਆ ਬਾਰੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕਈ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ।
ਮੰਗਲਵਾਰ ਸ਼ਾਮ ਨੂੰ ਬਰਨੀਅਰ ਨੇ ਟਵਿੱਟਰ ਉੱਤੇ ਲਿਖਿਆ ਕਿ ਜਿਵੇਂ ਉਨ੍ਹਾਂ ਨੇ ਚੋਣਾਂ ਵਾਲੀ ਰਾਤ ਨੂੰ ਕਿਹਾ ਸੀ ਉਹ ਬਿਨਾਂ ਕਿਸੇ ਸ਼ਰਤ ਦੇ ਨਵੇਂ ਆਗੂ ਐਂਡਰਿਊ ਸ਼ੀਅਰ ਨੂੰ ਪੂਰਾ ਸਮਰਥਨ ਦੇਣਗੇ। ਹਾਲਾਂਕਿ ਕਿਸੇ ਨੇ ਵੀ ਰਸਮੀ ਤੌਰ ਉੱਤੇ ਪਾਰਟੀ ਜਾਂ ਮੀਡੀਆ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਬਰਨੀਅਰ ਦੇ ਕੁੱਝ ਸਮਰਥਕਾਂ ਦਾ ਕਹਿਣਾ ਹੈ ਕਿ ਵੋਟਾਂ ਵਿੱਚ ਗੜਬੜ ਹੋਈ ਹੈ। ਪਾਰਟੀ ਦਾ ਕਹਿਣਾ ਹੈ ਕਿ ਸ਼ੀਅਰ ਨੂੰ ਜੇਤੂ ਕਰਾਰ ਦਿੱਤੇ ਜਾਣ ਲਈ 141,633 ਵੋਟਾਂ ਪਈਆਂ ਪਰ ਕੌਂਸਟਿਚੁਐਂਟ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ (ਸੀਆਈਐਮਐਸ) ਦਾ ਕਹਿਣਾ ਹੈ ਕਿ ਉਸ ਦੇ ਡਾਟਾਬੇਸ ਵਿੱਚ ਦਰਜ ਅੰਕੜਿਆਂ ਅਨੁਸਾਰ ਸਿਰਫ 133,896 ਮੈਂਬਰਾਂ ਨੇ ਹੀ ਵੋਟ ਪਾਈ ਹੈ।

Be the first to comment

Leave a Reply