ਮੈਕਸੀਕੋ ‘ਚ ਰਹਿਣ ਵਾਲੀ 16 ਸਾਲ ਦੀ ਲੈਨਾ ਹੈਮਨ ਨਾਂ ਦੀ ਕੁੜੀ ਦੀ ਮੌਤ ਦਾ ਖੁਲਿਆ ਰਾਜ਼

ਮੈਕਸੀਕੋ ਸਿਟੀ— ਮੈਕਸੀਕੋ ‘ਚ ਰਹਿਣ ਵਾਲੀ 16 ਸਾਲ ਦੀ ਲੈਨਾ ਹੈਮਨ ਨਾਂ ਦੀ ਕੁੜੀ ਦੀ ਮੌਤ ਸਾਰੀ ਦੁਨੀਆ ਲਈ ਹੈਰਾਨੀ ਦਾ ਕਾਰਨ ਬਣ ਗਈ ਹੈ। ਲੈਨਾ ਛੁੱਟੀਆਂ ਦੇ ਸਮੇਂ ਆਪਣੇ ਕੁੱਝ ਦੋਸਤ ਅਤੇ ਉਨ੍ਹਾਂ ਦੇ ਮਾਂ-ਬਾਪ ਦੇ ਨਾਲ ਇਕ ਬੀਚ ‘ਤੇ ਮਸਤੀ ਕਰ ਰਹੀ ਸੀ ਕਿ ਤਦ ਉਸ ਦੀ ਅਚਾਨਕ ਮੌਤ ਹੋ ਗਈ। ਇਹ ਗੱਲ ਪਹਿਲਾਂ ਸਭ ਲਈ ਰਾਜ਼ ਬਣੀ ਰਹੀ ਪਰ ਹੁਣ ਇਸ ਦਾ ਕਾਰਣ ਸਪੱਸ਼ਟ ਹੋਇਆ ਹੈ। ਪੋਸਟਮਾਰਟਮ ‘ਚ ਪਤਾ ਲੱਗਾ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਕੁੜੀ ਦੇ ਸਰੀਰ ‘ਚ ਕੈਫੀਨ ਪਾਈ ਗਈ। ਜਿਸ ਥਾਂ ‘ਤੇ ਉਹ ਦੋਸਤਾਂ ਤੇ ਪਰਿਵਾਰ ਨਾਲ ਘੁੰਮਣ ਗਈ ਸੀ ਉੱਥੇ ਪਾਣੀ ਗੰਦਾ ਸੀ, ਇਸ ਲਈ ਉਸ ਨੇ ਪਾਣੀ ਨਹੀਂ ਪੀਤਾ। ਪਿਆਸ ਲੱਗਣ ‘ਤੇ ਉਹ ਵਾਰ-ਵਾਰ ਐਨਰਜੀ ਡਰਿੰਕਸ ਪੀਂਦੀ ਰਹੀ ਅਤੇ ਇਸ ਤਰ੍ਹਾਂ ਉਸ ਦੇ ਸਰੀਰ ‘ਚ ਕੈਫੀਨ ਦੀ ਮਾਤਰਾ ਵਧਦੀ ਗਈ ਅਤੇ ਉਸ ਦਾ ਸਰੀਰ ਇਹ ਸਹਿਣ ਨਾ ਕਰ ਸਕਿਆ। ਕੈਫੀਨ ਦੇ ਕਾਰਨ ਲੈਨਾ ਨੂੰ ਤਾਂ ਐਨਰਜੀ ਆਈ ਪਰ ਤਦ ਹੀ ਉਸ ਦਾ ਹਾਰਟ ਫੇਲ ਹੋ ਗਿਆ ਜਦ ਕਿ ਇਸ ਤੋਂ ਪਹਿਲਾਂ ਉਸ ਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ ਵਧੇਰੇ ਕਰਕੇ ਕੈਫਿਨ ਦੀ ਵਧੇਰੇ ਮਾਤਰਾ ਹੀ ਮੌਤ ਦਾ ਕਾਰਣ ਬਣਦੀ ਹੈ ਪਰ ਲੋਕ ਇਸ ‘ਤੇ ਧਿਆਨ ਨਹੀਂ ਦਿੰਦੇ

Be the first to comment

Leave a Reply