ਮੈਗਸੀਪਾ ਵੱਲੋਂ 3 ਦਿਨ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ

ਪਟਿਆਲਾ  :  ਮਹਾਤਮਾ ਗਾਂਧੀ ਸਟੇਟ ਇੰਨਸੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ ਦੇ ਖੇਤਰੀ ਕੇਂਦਰ, ਪਟਿਆਲਾ ਵੱਲੋਂ ਟੋਟਲ ਕੁਆਲਿਟੀ
ਮੈਨੇਜ਼ਮੈਂਟ ਵਿਸ਼ੇ ‘ਤੇ ਡੀ.ਓ.ਪੀ.ਟੀ. ਸਕੀਮ ਅਧੀਨ 3 ਦਿਨ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗ ਜਿਵੇਂ ਕਿ ਸਿੱਖਿਆਂ ਵਿਭਾਗ ਦੇ ਪ੍ਰਿੰਸੀਪਲਾਂ, ਪੁੱਡਾ / ਸਿਹਤ ਵਿਭਾਗ / ਖੇਤੀਬਾੜੀ ਵਿਭਾਗ/ ਨਗਰ ਨਿਗਮ ਪਟਿਆਲਾ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ। ਇਸ ਸਿਖਲਾਈ ਪ੍ਰੋਗਰਾਮ ਦਾ ਮੰਤਵ ਟੋਟਲ ਕੁਆਲਟੀ ਮੇਨੇਜਮੈਂਟ ਬਾਰੇ ਗਿਆਨ ਅਤੇ ਮਹੱਤਤਾ ਨੂੰ ਉੱਚਾ ਚੁੱਕਣਾ, ਲੋਕਾਂ ਅਤੇ ਵਿਦਿਆਰਥੀਆਂ ਨੂੰ ਵਧੀਆ ਗੁਣਵੱਤਾ ਦੇਣਾ ਹੈ। ਇਸ ਸਬੰਧ ਵਿੱਚ ਮਿਤੀ 20 ਜੁਲਾਈ, 2017 ਨੂੰ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ, ਖੇਤਰੀ ਕੇਂਦਰ, ਪਟਿਆਲਾ ਨੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ/ਕਰਮਚਾਰੀਆਂ ਨੂੰ ਜੀ ਆਇਆ ਆਖਿਆਂ ਅਤੇ ਇਸ ਸਿਖਲਾਈ ਪ੍ਰੋਗਰਾਮ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ 20 ਜੁਲਾਈ 2017 ਨੂੰ ਇੰਜ. ਹਰਜੀਤ ਸਿੰਘ, ਸੇਵਾਮੁਕਤ
ਜਨਰਲ ਮੈਨੇਜ਼ਰ, ਐੱਮ.ਐੱਨ.ਸੀ. ਵੱਲੋਂ ‘ਕੰਨਸੈਪਟ ਆਫ਼ ਟੋਟਲ ਕੁਆਲਟੀ ਮੈਨੇਜਮੈਂਟ’ ਅਤੇ ‘ਪਇੰਨਪ੍ਰੋਵਮੈਂਟ’, ਸ਼੍ਰੀ ਜਸਵੰਤ ਸਿੰਘ ਪੁਰੀ, ਜਨਰਲ ਮੈਨੇਜਰ ਵੱਲੋਂ ‘ਜੁਰਾਨ ਦੀਆਂ ਟੋਟਲ ਕੁਆਲਟੀ ਮੈਨੇਜਮੈਂਟ ਬਾਰੇ ਅਪਰੋਚਾਂ’ ਅਤੇ ‘ਲਗਾਤਰ ਸੁਧਾਰ ਦੇ ਵਾਅਦੇ’, ਸ਼੍ਰੀ ਪ੍ਰੀਤਪਾਲ ਸਿੰਘ ਬਾਵਾ, ਕੰਟਰੋਲਰ (ਵਿੱਤ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ‘ਟੋਟਲ ਕੁਆਲਟੀ ਮੈਨੇਜਮੈਂਟ ਅਧੀਨ ਦਫ਼ਤਰੀ ਪ੍ਰਕਿਰਿਆਂ ਵਿੱਚ ਪ੍ਰਬੰਧਨ’, ਦੂਜੇ ਦਿਨ ਮਿਤੀ 21 ਜੁਲਾਈ, 2017 ਨੂੰ ਪ੍ਰੋ. ਕਮਲੇਸ਼ ਮਹਿੰਦਰੁ, ਸੇਵਾਮੁਕਤ ਵਿਭਾਗ ਮੁਖੀ (ਮਨੋਵਿਗਿਆਨ), ਸਰਕਾਰੀ ਕਾਲਜ (ਲੜਕੀਆਂ) ਪਟਿਆਲਾ ਵੱਲੋਂ ‘ਟੋਟਲ ਕੁਆਲਟੀ
ਮੇਨੇਜ਼ਮੈਂਟ ਵਿੱਚ ਕੰਮ ਵਾਲੇ ਸਥਾਨ ਵਿੱਚ ਪ੍ਰੇਰਨਾ ਦੀ ਭੂਮਿਕਾ’ ਅਤੇ ‘ਟੋਟਲ ਕੁਆਲਟੀ ਮੈਨੇਜਮੇਂਟ ਵਿੱਚ ਲੀਡਰਸ਼ਿਪ’, ਡਾ. ਆਗਿਆਜੀਤ ਸਿੰਘ, ਸੇਵਾਮੁਕਤ ਵਿਭਾਗ ਮੁਖੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਟੋਟਲ ਕੁਆਲਟੀ ਮੇਨੇਜਮੈਂਟ ਵਿੱਚ ਰਵੱਈਏ ਦੇ ਪਹਿਲੂ’ ਅਤੇ ‘ਕੁਆਲਿਟੀ ਮੇਨੇਜਮੈਂਟ ਵਿੱਚ ਸਫ਼ਲਤਾ ਦੀ ਭਾਵਨਾਤਮਕ ਕੁੰਜੀ’, ਸ਼੍ਰੀ ਪ੍ਰੀਤਪਾਲ ਸਿੰਘ ਬਾਵਾ, ਕੰਟਰੋਲਰ (ਵਿੱਤ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ
ਵੱਲੋਂ ‘ਟੋਟਲ ਕੁਆਲਟੀ ਮੇਨੇਜਮੈਂਟ ਵਿੱਚ ਵਿੱਤੀ ਪ੍ਰਬੰਧ ਅਤੇ ਤੀਜੇ ਦਿਨ ਮਿਤੀ 22 ਜੁਲਾਈ, 2017 ਨੂੰ ਡਾ. ਗੁਰਦੀਪ ਸਿੰਘ ਬੱਤਰਾ, ਵਿਭਾਗ ਮੁਖੀ ਅਤੇ ਡੀਨ, ਮੇਨੇਜਮੈਂਟ ਸਟੱਡੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਗ੍ਰਾਹਕਾਂ/ਲੋਕਾਂ/ਵਿਦਿਆਰਥੀਆਂ
ਦੀ ਉਮੀਦ ਨੂੰ ਸਮਝਣਾ’ ਅਤੇ ‘ਸਮੱਸਿਆਵਾਂ ਹੱਲ ਕਰਨ ਦੀਆਂ ਤਕਨੀਕਾਂ’ ਅਤੇ ਇੰਜ. ਹਰਜ਼ੀਤ
ਸਿੰਘ, ਸੇਵਾਮੁਕਤ ਜਨਰਲ ਮੈਨੇਜਰ, ਐੱਮ.ਐੱਨ.ਸੀ. ਵੱਲੋਂ ‘ਟੋਟਲ ਕੁਆਲਟੀ
ਮੇਨੇਜਮੈਂਟ ਵਿੱਚ ਟੀਮ ਬਿਲਡਿੰਗ ਅਤੇ 7 ਕੁਆਲਟੀ ਕੰਟਰੋਲ ਟੂਲਜ’ ਬਾਰੇ ਜਾਣਕਾਰੀ
ਦਿੱਤੀ।

Be the first to comment

Leave a Reply