ਮੈਚ ਦੌਰਾਨ ਇੱਕ ਪੁਲਿਸਵਾਲਾ ਕੈਚ ਫੜ ਬਣ ਗਿਆ ਸਟਾਰ

ਨਵੀਂ ਦਿੱਲੀ/ਸਿਡਨੀ: ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਰਮਿਆਨ ਅਜਿਹੀ ਘਟਨਾ ਵਾਪਰੀ ਕਿ ਦਰਸ਼ਕਾਂ ਦੇ ਨਾਲ-ਨਾਲ ਖਿਡਾਰੀ ਵੀ ਹੱਕੇ-ਬੱਕੇ ਰਹਿ ਗਏ। ਇੱਕ ਵਾਰ ਸਾਰੇ ਮੈਚ ਭੁੱਲ ਇਸ ਘਟਨਾ ਵਿੱਚ ਹੀ ਗਵਾਚ ਗਏ। ਦਰਅਸਲ ਮੈਚ ਦੌਰਾਨ ਇੱਕ ਪੁਲਿਸਵਾਲਾ ਕੈਚ ਫੜ ਕੇ ਸਟਾਰ ਬਣ ਗਿਆ। ਉਹ ਬਾਊਂਡਰੀ ਲਾਈਨ ਦੇ ਬਾਹਰ ਡਿਊਟੀ ਦੇ ਰਿਹਾ ਸੀ। ਉਸ ਨੇ ਦਰਸ਼ਕਾਂ ਵੱਲ ਆ ਰਹੀ ਗੇਂਦ ਨੂੰ ਇਸ ਅੰਦਾਜ਼ ਵਿੱਚ ਫੜਿਆ ਕਿ ਲੋਕ ਹੈਰਾਨ ਰਹਿ ਗਏ। ਉਹ ਖੁਦ ਵੀ ਖੁਸ਼ੀ ਨਾਲ ਨੱਚ ਉੱਠਿਆ।
ਆਸਟ੍ਰੇਲੀਆ ਦੀ ਪਾਰੀ ਦੇ 19.3 ਓਵਰਾਂ ਵਿੱਚ ਜਦੋਂ ਰੂਟ ਦੀ ਬਾਲ ‘ਤੇ ਐਰੋਨ ਫਿੰਚ ਨੇ ਲਾਂਗ ਆਨ ਵੱਲ ਜ਼ੋਰਦਾਰ ਸ਼ਾਟ ਖੇਡਿਆ ਤਾਂ ਬਾਲ ਸਿੱਧੀ ਬਾਊਂਡਰੀ ਪਾਰ ਪਹੁੰਚ ਗਈ। ਇਸੇ ਦੌਰਾਨ ਪੁਲਿਸਵਾਲੇ ਨੇ ਉਸ ਨੂੰ ਕੈਚ ਕਰ ਲਿਆ। ਜਦੋਂ ਇਹ ਗੇਂਦ ਬਾਊਂਡਰੀ ‘ਤੇ ਆਈ ਤਾਂ ਪੁਲਿਸਵਾਲਾ ਕੁਰਸੀ ਉੱਪਰ ਬੈਠਾ ਸੀ। ਇਸ ਦੌਰਾਨ ਹੀ ਉਸ ਨੇ ਅਸਾਨੀ ਨਾਲ ਕੈਚ ਕਰ ਲਿਆ। ਕੁਝ ਸਮੇਂ ਲਈ ਪੁਲਿਸਵਾਲਾ ਹੀਰੋ ਬਣ ਗਿਆ। ਸਕਰੀਨਾਂ ਉੱਤੇ ਉਸ ਦੀਆਂ ਹੀ ਤਸਵੀਰਾਂ ਸਨ। ਖਿਡਾਰੀ ਵੀ ਹੈਰਾਨ ਸਨ। ਕੁਝ ਸਮੇਂ ਲਈ ਐਰੋਨ ਫਿੰਚ ਨੂੰ ਵੀ ਕੁਝ ਸਮਝ ਨਾ ਆਇਆ।

Be the first to comment

Leave a Reply