ਮੈਲਬੌਰਨ ‘ਚ ਘਰ ਅੰਦਰ ਦਾਖਲ ਹੋਈ ਬੇਕਾਬੂ ਕਾਰ, ਵਾਲ-ਵਾਲ ਬਚੀ ਜਾਨ

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਨਾਰਰੇ ਵਾਰੇਨ ‘ਚ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਦਰਅਸਲ ਬੇਕਾਬੂ ਕਾਰ ਘਰ ਦੀ ਕੰਧ ਨੂੰ ਤੋੜਦੀ ਹੋਈ ਸਿੱਧਾ ਘਰ ਦੇ ਬੈੱਡਰੂਮ ‘ਚ ਜਾ ਵੜੀ। ਇਹ ਹਾਦਸਾ ਦੱਖਣੀ-ਪੂਰਬੀ ਮੈਲਬੌਰਨ ਦੇ ਨਾਰਰੇ ਵਾਰੇਨ ‘ਚ ਸਵੇਰੇ 7 ਵਜ ਕੇ 20 ਮਿੰਟ ‘ਤੇ ਵਾਪਰਿਆ। ਜਿਵੇਂ ਹੀ ਕਾਰ ਹਾਦਸੇ ਦੀ ਸ਼ਿਕਾਰ ਹੋਈ, ਉਸ ਸਮੇਂ ਉਹ ਸੁੱਤੇ ਹੋਏ ਸਨ। ਘਰ ‘ਚ ਮੌਜੂਦ ਲੋਕ ਉੱਚੀ ਆਵਾਜ਼ ਸੁਣ ਕੇ ਜਾਗ ਗਏ।

48 ਸਾਲਾ ਡਰਾਈਵਰ ਕਰੈਨਬੌਰਨ ਦਾ ਰਹਿਣ ਵਾਲਾ ਹੈ, ਜਿਸ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਡਰਾਈਵਰ ਤਕਰੀਬਨ ਇਕ ਘੰਟਾ ਕਾਰ ‘ਚ ਫਸਿਆ ਰਿਹਾ। ਘਟਨਾ ਵਾਲੀ ਥਾਂ ‘ਤੇ ਗੁਆਂਢੀ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਕਾਰ ਦੀ ਛੱਤ ਟੁੱਟ ਚੁੱਕੀ ਸੀ। ਡਰਾਈਵਰ ਦਾ ਸਿਰ, ਚਿਹਰਾ ਅਤੇ ਲੱਤਾਂ ਗੰਭੀਰ ਜ਼ਖਮੀ ਹੋ ਗਈਆਂ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਜਿੱਥੇ ਉਸ ਦੇ ਟੈਸਟ ਕੀਤਾ ਜਾਵੇਗਾ ਕਿ ਕਿਤੇ ਉਹ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਿਹਾ ਸੀ। ਪੁਲਸ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਉਸ ਨੇ ਜਾਣ-ਬੁੱਝ ਕੇ ਕਾਰ ਦੀ ਰਫਤਾਰ ਨੂੰ ਵਧਾ ਲਿਆ ਹੋਵੇ। ਪੁਲਸ ਜਾਂਚ ਕਰ ਰਹੀ ਹੈ। ਕਾਰ ਨੂੰ ਘਰ ‘ਚੋਂ ਦੁਪਹਿਰ ਦੇ ਸਮੇਂ ਹਟਾਇਆ ਗਿਆ।