ਮੋਟਰਸਾਈਕਲਾਂ ‘ਚ ਲਗਾਏ ਗਏ ਬੰਬਾਂ ਦੇ ਵੱਖ-ਵੱਖ ਹਮਲਿਆਂ ‘ਚ ਚਾਰ ਲੋਕਾਂ ਦੀ ਮੌਤ

ਕਾਬੁਲ— ਅਫਗਾਨ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਈਕਲਾਂ ‘ਚ ਲਗਾਏ ਗਏ ਬੰਬਾਂ ਦੇ ਵੱਖ-ਵੱਖ ਹਮਲਿਆਂ ‘ਚ ਸੋਮਵਾਰ ਨੂੰ ਚਾਰ ਲੋਕਾਂ ਦੀ ਮੌਤ ਹੋ ਗਈ। ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ‘ਚ ਇਕ ਸਟੇਡੀਅਮ ਦੇ ਬਾਹਰ ਮੋਟਰਸਾਈਕਲ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਮਲੇ ਵੇਲੇ ਸਟੇਡੀਅਮ ‘ਚ ਰੈਲੀ ਚੱਲ ਰਹੀ ਸੀ। ਸੂਬਾਈ ਪੁਲਸ ਅਧਿਕਾਰੀ ਅਕਰਾਮੁੱਦੀਨ ਨੇ ਦੱਸਿਆ ਕਿ ਰੈਲੀ ਖਤਮ ਹੁੰਦੇ ਸਮੇਂ ਇਹ ਹਮਲਾ ਕੀਤਾ ਗਿਆ। ਹਮਲੇ ‘ਚ 10 ਹੋਰ ਲੋਕ ਜ਼ਖਮੀ ਹੋ ਗਏ। ਇਸੇ ਵਿਚਾਲੇ ਹੇਰਾਤ ਸੂਬੇ ‘ਚ ਇਕ ਦੂਜਾ ਮੋਟਰਸਾਈਕਲ ਬੰਬ ਹਮਲਾ ਹੋਇਆ। ਸੂਬਾਈ ਬੁਲਾਰੇ ਜਿਲਾਨੀ ਫਰਹਾਦ ਨੇ ਦੱਸਿਆ ਕਿ ਇਸ ਹਮਲੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਲੋਕ ਜ਼ਖਮੀ ਹੋ ਗਏ।