ਮੋਟਰਸਾਈਕਲ ਅਤੇ ਕਾਲਜ ਦੀ ਬੱਸ ਵਿਚਕਾਰ ਹੋਈ ਭਿਆਨਕ ਟੱਕਰ ‘ਚ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਕੇ ‘ਤੇ ਹੋਈ ਮੌਤ

ਅਹਿਦਮਗੜ- ਮੋਟਰਸਾਈਕਲ ਅਤੇ ਕਾਲਜ ਦੀ ਬੱਸ ਵਿਚਕਾਰ ਹੋਈ ਭਿਆਨਕ ਟੱਕਰ ‘ਚ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮਾਜਰੀ ਦੇ ਦੋ ਲੜਕੇ ਅਹਿਮਦਗੜ੍ਹ ਤੋਂ ਪਿੰਡ ਜਾ ਰਹੇ ਸਨ। ਸੰਘਣੀ ਧੁੰਦ ਹੋਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਮਹਿਤਾਬ ਪੈਲੇਸ ਨੇੜੇ ਸਾਹਮਣੇ ਆ ਰਹੀ ਇਕ ਕਾਲਜ ਦੀ ਬੱਸ ਨਾਲ ਟਕਰਾਅ ਗਿਆ। ਇਸ ਦੌਰਾਨ ਕੁੱਝ ਸਾਮਾਨ ਘਰ ਭੁੱਲ ਆਉਣ ਕਾਰਨ ਦੋਬਾਰਾ ਪਿੰਡ ਜਾ ਰਹੇ ਸਨ ਕਿ ਦੋਵਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।

Be the first to comment

Leave a Reply