ਮੋਟਰਸਾਈਕਲ ਨੂੰ ਅੱਗ ਲੱਗਣ ਤੇ ਬੀਜਾ ਰੋਡ ਤੇ ਸਹਿਮ ਦਾ ਮਾਹੌਲ ਬਣ ਗਿਆ

ਸਮਰਾਲਾ- ਸ਼ਰੇਆਮ ਬਦਮਾਸ਼ੀ ਕਰਦਿਆਂ ਤਲਵਾਰ ਨੂੰ ਲਹਿਰਾਉਂਦੇ ਹੋਏ ਇਕ ਮੋਟਰਸਾਈਕਲ ਨੂੰ ਅੱਗ ਲਾ ਕੇ ਸਾੜ ਦਿੱਤਾ। ਅਜਿਹਾ ਹੋਣ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਤੇ ਬੀਜਾ ਰੋਡ ਤੋਂ ਲੰਘਣ ਵਾਲੀ ਟ੍ਰੈਫਿਕ ਜਾਮ ਹੋ ਗਈ।  ਜਾਣਕਾਰੀ ਅਨੁਸਾਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ‘ਤੇ ਪੁੱਜੀ ਸਮਰਾਲਾ ਪੁਲਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਥਾਣਾ ਸਮਰਾਲਾ ਲਿਆਂਦਾ, ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਗਈ।
ਅੱਗ ਦੀ ਭੇਟ ਚੜ੍ਹੇ ਮੋਟਰਸਾਈਕਲ ਦੇ ਮਾਲਕ ਕਾਹਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬਗਲੀ ਕਲਾਂ ਨੇ ਦੱਸਿਆ ਕਿ ਉਹ ਘਰੇਲੂ ਕੰਮ ਲਈ ਬੀਜਾ ਰੋਡ ‘ਤੇ ਆਪਣੇ ਦੋਸਤ ਦੀਆਂ ਦੁਕਾਨਾਂ ਵੱਲ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਪਿੰਡ ਦੇ ਹੀ ਇਕ ਨੌਜਵਾਨ ਨੇ ਉਸ ਨੂੰ ਰੋਕ ਲਿਆ। ਮੋਟਰਸਾਈਕਲ ਰੋਕਦਿਆਂ ਸਾਰ ਹੀ ਸਾਹਮਣਿਓਂ ਉਸ ਨੇ ਅੱਗ ਨਾਲ ਗਰਮ ਕੀਤੀ ਤਲਵਾਰ ਨਾਲ ਉਸ ‘ਤੇ ਹਮਲਾ ਕਰ ਦਿੱਤਾ।   ਪੀੜਤ ਨੇ ਦੱਸਿਆ ਕਿ ਉਹ ਮੋਟਰਸਾਈਕਲ ਸੁੱਟ ਕੇ ਆਪਣੀ ਜਾਨ ਬਚਾਉਣ ਵਿਚ ਤਾਂ ਸਫਲ ਹੋ ਗਿਆ ਪਰ ਬਾਅਦ ਵਿਚ ਹਮਲਾਵਰ ਨੇ ਮੋਟਰਸਾਈਕਲ ਨੂੰ ਵਿਚ ਚੌਰਾਹੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਕਾਰਨ ਉਹ ਸੜ ਕੇ ਸੁਆਹ ਹੋ ਗਿਆ। ਉਸ ਨੇ ਕਿ ਇਹ ਮੋਟਰਸਾਈਕਲ ਤਾਂ ਉਸਦੇ ਭਤੀਜੇ ਦਾ ਹੈ। ਇਸ ਸਬੰਧੀ ਤਫਤੀਸ਼ੀ ਅਧਿਕਾਰੀ ਗੁਲਜ਼ਾਰੀ ਲਾਲ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਸਿੱਟਾ ਨਿਕਲਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ

Be the first to comment

Leave a Reply