ਮੋਦੀ ਖੁਦ ਅੱਜ ਅਹਿਮਦਾਬਾਦ ਦੇ ਰਾਣਿਪ ਖੇਤਰ ‘ਚ ਨਿਸ਼ਾਨ ਵਿਦਿਆਲਿਆ ਬੂਥ ‘ਤੇ ਪਾਉਣਗੇ ਵੋਟ

ਗਾਂਧੀਨਗਰ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਲਈ ਮਾਣ ਦੀ ਲੜਾਈ ਦੇ ਨਾਲ ਹੀ ਸੱਤਾਧਾਰੀ ਭਾਜਪਾ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਲਈ ‘ਕਰੋ ਜਾਂ ਮਰੋ ਦੀ ਲੜਾਈ’ ਅਤੇ 2019 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਤੱਕ ਕਰਾਰ ਦਿੱਤੇ ਜਾ ਰਹੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਸਰੇ ਅਤੇ ਆਖਰੀ ਪੜਾਅ ‘ਚ ਅੱਜ ਸੂਬੇ ਦੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ 14 ਜ਼ਿਲਿਆ ਦੀਆਂ 93 ਸੀਟਾਂ ਲਈ ਸਖਤ ਸੁਰੱਖਿਆ ਹੇਠ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।ਮੋਦੀ ਖੁਦ ਅੱਜ ਅਹਿਮਦਾਬਾਦ ਦੇ ਰਾਣਿਪ ਖੇਤਰ ‘ਚ ਨਿਸ਼ਾਨ ਵਿਦਿਆਲਿਆ ਬੂਥ ‘ਤੇ ਵੋਟ ਪਾਉਣਗੇ ਜਦਕਿ ਸਾਬਕਾ ਉਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਅਡਵਾਨੀ ਸ਼ਾਹਪੁਰ ਦੇ ਹਿੰਦੀ ਵਿਦਿਆਲਿਆ, ਵਿੱਤ ਮੰਤਰੀ ਅਰੁਣ ਜੇਤਲੀ ਵੇਜਲਪੁਰ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਰਾਣਪੁਰਾ ‘ਚ ਵੋਟ ਪਾਉਣਗੇ। ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਵੀਵੀਪੈਟ ਯੁਕਤ ਈਵੀਐੱਮ ਦਾ ਇਸਤੇਮਾਲ ਹੋਵੇਗਾ। 18 ਦਸੰਬਰ ਨੂੰ ਚੋਣ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇਗੀ।

Be the first to comment

Leave a Reply