ਮੋਦੀ ਦਾ ’56 ਇੰਚ ਦਾ ਸੀਨਾ’ ਕੇਵਲ ਮੁਸਲਮਾਨਾਂ ਲਈ : ਓਵੈਸੀ

ਨਵੀਂ ਦਿੱਲੀ – ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਲਈ ਕਰਣੀ ਸੈਨਾ ਦੀ ਹਿੰਸਾ ਅਤੇ ਸਾੜ-ਫੂਕ ‘ਤੇ ਆਲ ਇੰਡੀਆ ਮਜਲਸ-ਏ-ਇਤਿਹਾਦ ਉਲ ਮੁਸਲਮੀਨ ਦੇ ਪ੍ਰਧਾਨ ਅਸਦਦੀਨ ਓਵੈਸੀ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ 56 ਇੰਚ ਦਾ ਸੀਨਾ ਕੇਵਲ ਮੁਸਲਮਾਨਾਂ ਲਈ ਹੈ। ਓਵੈਸੀ ਨੇ ਕਰਣੀ ਸੈਨਾ ਦੇ ਖਰੂਦ ਨੂੰ ਰੋਕਣ ‘ਚ ਅਸਫਲ ਰਹਿਣ ‘ਤੇ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਨੂੰ ਲੰਬੇ ਹੱਥੀਂ ਲੈਂਦਿਆਂ ਅੱਜ ਟਵੀਟ ਕੀਤਾ, ”ਪਕੌੜਾ ਪਾਲੀਟਿਕਸ” ਕੀਤਾ ਜਾ ਰਹੀ ਹੈ।

Be the first to comment

Leave a Reply