ਮੋਦੀ ਨੇ ਉਸ ਸਮੇਂ ਵਧੇਰੇ ਚੌਕਸੀ ਵਰਤੀ ਜਦੋਂ ਨੋਟਬੰਦੀ ਸਬੰਧੀ ਫੈਸਲਾ ਲਿਆ ਜਾਣਾ ਸੀ

ਨਵੀਂ ਦਿੱਲੀ—ਕੁਝ ਸਮਾਂ ਰਾਜਿਆਂ-ਮਹਾਰਾਜਿਆਂ ਨੇ ਹਸਤਾਖਰਸ਼ੁਦਾ ਭਾਸ਼ਾ ਨੂੰ ਅਪਣਾਇਆ ਸੀ ਅਤੇ ਅੱਗੋਂ ਸੰਦੇਸ਼ ਭੇਜ ਦਿੱਤੇ ਜਾਂਦੇ ਸਨ। ਇਸ ਨਾਲ ਸਾਜ਼ਿਸ਼ਾਂ ‘ਤੇ ਰੋਕ ਲੱਗਦੀ ਸੀ। ਹੁਣ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਵੱਲੋਂ ਵੀ ਸਦੀਆਂ ਪੁਰਾਣੀ ਸਿੱਖਿਆ ਨੂੰ ਅਪਣਾਇਆ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਗਰੇਜ਼ੀ ਵਿਚ ਬਹੁਤ ਵਧੀਆ ਗੱਲਬਾਤ ਨਹੀਂ ਕਰ ਸਕਦੇ। ਉਹ ਹਿੰਦੀ ਵਿਚ ਵਧੀਆ ਬੋਲਦੇ ਹਨ ਪਰ ਗੁਜਰਾਤੀ ਵਿਚ ਆਪਣੇ ਆਪ ਨੂੰ ਹੋਰ ਵੀ ਵਧੇਰੇ ਸੌਖਾ ਮਹਿਸੂਸ ਕਰਦੇ ਹਨ। ਉਹ ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਗੁਜਰਾਤੀ ਅਖਬਾਰਾਂ ਪੜ੍ਹਦੇ ਹਨ। ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਜਦੋਂ ਕਦੇ ਕਿਸੇ ਅਹਿਮ ਮਾਮਲੇ ‘ਤੇ ਚਰਚਾ ਕੀਤੀ ਜਾਣੀ ਹੋਵੇ ਅਤੇ ਸਮੇਂ ‘ਤੇ ਪੀ. ਐੱਮ. ਓ. ਵਿਚ ਹੋਰਨਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ ਤਾਂ ਗੁਜਰਾਤ ਕੇਡਰ ਦੇ ਉੱਚ ਰੈਂਕ ਦੇ ਅਧਿਕਾਰੀ ਗੁਜਰਾਤੀ ਵਿਚ ਹੀ ਗੱਲਬਾਤ ਕਰਦੇ ਹਨ।ਮੋਦੀ ਨੇ ਉਸ ਸਮੇਂ ਵਧੇਰੇ ਚੌਕਸੀ ਵਰਤੀ ਜਦੋਂ ਨੋਟਬੰਦੀ ਸਬੰਧੀ ਫੈਸਲਾ ਲਿਆ ਜਾਣਾ ਸੀ। ਉਨ੍ਹਾਂ ਅਤੇ ਉਨ੍ਹਾਂ ਦੇ ਨੇੜਲੇ ਅਧਿਕਾਰੀਆਂ ਜਿਨ੍ਹਾਂ ਵਿਚ ਇਕ ਸਬੰਧਤ ਮੰਤਰਾਲਾ ਦਾ ਅਹਿਮ ਸਕੱਤਰ ਵੀ ਸ਼ਾਮਲ ਸੀ, ਨੇ ਗੁਜਰਾਤੀ ਭਾਸ਼ਾ ਵਿਚ ਚਰਚਾ ਕੀਤੀ।

Be the first to comment

Leave a Reply