ਮੋਦੀ ਸਰਕਾਰ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਕੱਢੇਗੀ – ਰਾਜਨਾਥ ਸਿੰਘ

ਗੰਗਟੋਕ –  ਜੰਮੂ ਕਸ਼ਮੀਰ ‘ਚ ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਮਗਰੋਂ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਕੱਢੇਗੀ। ਸਿੱਕਮ ‘ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ”ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਕਸ਼ਮੀਰ ਮੁੱਦੇ ਦਾ ਸਥਾਈ ਹੱਲ ਕੱਢੇਗੀ।” ਉਨ੍ਹਾਂ ਕਿਹਾ, ”ਅਸੀਂ ਇਸ ਸੱਚਾਈ ਨੂੰ ਜਾਣਦੇ ਹਾਂ ਕਿ ਕਸ਼ਮੀਰ ਵੀ ਸਾਡਾ ਹੈ ਅਤੇ ਕਸ਼ਮੀਰੀ ਵੀ ਤੇ ਕਸ਼ਮੀਰੀਅਤ ਵੀ ਸਾਡੀ ਹੈ। ਸਾਡੇ ਗੁਆਂਢੀ ਦੇਸ਼ ਨੂੰ ਸੁਧਰ ਜਾਣਾ ਚਾਹੀਦਾ, ਜੇ ਨਹੀਂ ਸੁਧਰਨਗੇ ਤਾਂ ਉਨ੍ਹਾਂ ਨੂੰ ਸੁਧਾਰਨਾ ਪਏਗਾ।” ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਰਾਜਨਾਥ ਸਿੰਘ ਨੇ ਕਿਹਾ ਕਿ ਇਸ ‘ਚ ਦੋਵਾਂ ਦੇਸ਼ਾਂ ‘ਚ ਵਿਵਾਦ ਹੋ ਸਕਦਾ ਹੈ ਪਰ ਚੀਨ ਵੱਲੋਂ ਚੀਨੀ ਫੌਜੀਆਂ ਵੱਲੋਂ ਜਿਸ ਤਰ੍ਹਾਂ ਪਹਿਲਾਂ ਭਾਰਤੀ ਸਰਹੱਦ ਅੰਦਰ ਘੁਸਪੈਠ ਕੀਤੀ ਜਾਂਦੀ ਸੀ ਉਸ ‘ਚ ਕਮੀ ਆਈ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ‘ਚ ਸਿਰਫ਼ ਹੱਥ ਮਿਲਾਉਣ ਲਈ ਨਹੀਂ ਬਲਕਿ ਦਿਲ ਨਾਲ ਦਿਲ ਮਿਲਾਉਣ ਲਈ ਸੱਦਿਆ ਗਿਆ ਸੀ। ਪਰ ਸਾਡੀ ਇਸ ਪਹਿਲ ਨੂੰ ਉਹ ਸਮਝੇ ਨਹੀਂ ਅਤੇ ਅੰਜ ਵੀ ਕਸ਼ਮੀਰ ਜਰੀਏ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

Be the first to comment

Leave a Reply