ਮੋਦੀ ਸਰਕਾਰ ਵੱਲੋ ਕੰਮਕਾਜੀ ਔਰਤਾਂ ਲਹੀ ਵੱਡੀ ਰਾਹਤ ਜਲਦ ਮਿਲ ਸਕਦੀ ਹੈ

ਭੁਪਾਲ: ਕੇਂਦਰ ਸਰਕਾਰ ਕੰਮਕਾਜੀ ਔਰਤਾਂ ਨੂੰ ਟੈਕਸ ਵਿੱਚ ਛੋਟ ਦੇਣ ਦਾ ਵੱਡਾ ਐਲਾਨ ਕਰ ਸਕਦੀ ਹੈ। ਮੰਤਰੀ ਸਮੂਹ ਨੇ ਨਵੀਂ ਨੈਸ਼ਨਲ ਵੂਮੈਨ ਪਾਲਿਸੀ ਦਾ ਡਰਾਫਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਸੌਂਪ ਦਿੱਤਾ ਹੈ। ਇਸ ਵਿੱਚ ਔਰਤਾਂ ਨੂੰ ਇਨਕਮ ਟੈਕਸ ਵਿੱਚ ਰਾਹਤ ਦੇਣ ਦਾ ਪ੍ਰਸਤਾਵ ਵੀ ਸ਼ਾਮਲ ਹੈ।

ਸੂਤਰਾਂ ਮੁਤਾਬਕ ਔਰਤਾਂ ਲਈ ਇਹ ਨੀਤੀ ਸੁਸ਼ਮਾ ਸਵਰਾਜ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੇ ਤਿਆਰ ਕੀਤੀ ਹੈ। ਮੰਤਰੀ ਸਮੂਹ ਨੇ ਗਰਭਵਤੀ ਔਰਤਾਂ ਨੂੰ ਕੈਸ਼ਲੈਸ ਮੈਡੀਕਲ ਸਹੂਲਤ ਉਪਲਬਧ ਕਰਵਾਉਣ ਲਈ ਹੈਲਥ ਕਾਰਡ ਬਣਾਉਣ ਦੀ ਸਿਫਾਰਸ਼ ਵੀ ਕੀਤੀ ਹੈ। ਇਸ ਨੀਤੀ ਵਿੱਚ ਸਰਕਾਰੀ ਨੌਕਰੀ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ, ਸੈਨੇਟਰੀ ਨੈਪਕਿਨ ‘ਤੇ ਕਰ ਖਤਮ ਕਰਨ, ਔਰਤਾਂ ਲਈ ਜਨਤਕ ਪਖਾਨਿਆਂ ਦੀ ਗਿਣਤੀ ਵਧਾਉਣ ਆਦਿ ਦੇ ਪ੍ਰਸਤਾਵ ਵੀ ਸ਼ਾਮਲ ਹਨ।

ਪਿਛਲੀ ਮਨਮੋਹਨ ਸਰਕਾਰ ਵੇਲੇ ਔਰਤਾਂ ਨੂੰ ਟੈਕਸ ਵਿੱਚ 50 ਹਜ਼ਾਰ ਤੋਂ ਵੱਧ ਛੋਟ ਦਿੱਤੀ ਗਈ ਸੀ ਪਰ ਆਪਣੇ ਕਾਰਜਕਾਲ ਦੇ ਆਖਰੀ ਸਾਲ ਯੂਪੀਏ ਸਰਕਾਰ ਨੇ ਆਪਣਾ ਇਹ ਪ੍ਰਸਤਾਵ ਵਾਪਸ ਲੈ ਲਿਆ ਸੀ। ਹੁਣ ਕੇਂਦਰ ਸਰਕਾਰ ਜੇ ਪ੍ਰਸਤਾਵ ਮਨਜ਼ੂਰ ਕਰਦੀ ਹੈ ਤਾਂ ਅਧਿਕਾਰਤ ਤੌਰ ‘ਤੇ ਇਸ ਨੀਤੀ ਦਾ ਐਲਾਨ ਹੋਵੇਗਾ।

Be the first to comment

Leave a Reply