ਮੋਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਸਿੰਘਾਪੁਰ ਅਤੇ ਬੈਂਕਾਕ ਲਈ ਸ਼ੁਰੂ ਹੋਣਗੀਆਂ ਨਵੀਂਆਂ ਉਡਾਣਾਂ

ਮੋਹਾਲੀ : ਮੋਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਸਿੰਘਾਪੁਰ ਅਤੇ ਬੈਂਕਾਕ ਲਈ ਨਵੀਂਆਂ ਉਡਾਣਾਂ ਸ਼ੁਰੂ ਹੋਣਗੀਆਂ। ਇੰਡੀਗੋ ਏਅਰਲਾਈਨਜ਼ ਵੱਲੋਂ 6 ਅਕਤੂਬਰ 2017 ਤੋਂ ਸਿੰਘਾਪੁਰ ਅਤੇ ਬੈਂਕਾਕ ਲਈ ਨਵੀਂਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਮੋਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਸਬੰਧੀ ਅਦਾਲਤ ਵੱਲੋਂ ਕੀਤੀ ਗਈ ਸਖ਼ਤੀ ਦੇ ਚਲਦਿਆਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਕੌਮਾਂਤਰੀ ਉਡਾਣਾਂ ਵਧਾਉਣ ਦੀ ਤਿਆਰੀ ਕਰ ਲਈ ਗਈ ਹੈ ਅਤੇ ਇਸੇ ਮਕਸਦ ਦੀ ਪੂਰਤੀ ਲਈ ਇਹ ਕਦਮ ਚੁੱਕਿਆ ਹੈ। ਜਾਣਕਾਰੀ ਮੁਤਾਬਿਕ ਇੰਡੀਗੋ ਏਅਰ ਲਾਈਨਜ਼ ਵੱਲੋਂ ਜੋ ਨਵੀਂਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਣੀ ਹੈ, ਉਸ ਨੂੰ ਮੱਦੇਨਜ਼ਰ ਸਭ ਤੋਂ ਪਹਿਲਾਂ ਰਨਵੇਅ ਦੀ ਮੁਰੰਮਤ ਕੀਤੀ ਜਾਣੀ ਹੈ, ਜਿਸ ਕਰਕੇ 3 ਅਕਤੂਬਰ ਤੋਂ 31 ਅਕਤੂਬਰ ਤੱਕ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤਕ ਹੀ ਹਵਾਈ ਅੱਡਾ ਯਾਤਰੀਆਂ ਲਈ ਖੁੱਲ੍ਹਾ ਰਿਹਾ ਕਰੇਗਾ ਤੇ ਸ਼ਾਮ ਨੂੰ ਮੁਰੰਮਤ ਦਾ ਕੰਮ ਹੋਵੇਗਾ। ਮੁਰੰਮਤ ਕਰਕੇ ਪਹਿਲਾਂ ਉਡਾਣ ਨੂੰ ਪ੍ਰਭਾਵ ਪੈਣਾ ਸੀ ਤੇ ਅਦਾਲਤੀ ਘੁਰਕੀ ਕਰਕੇ ਅਥਾਰਟੀ ਨੇ ਕੋਈ ਵੀ ਕੌਮਾਂਤਰੀ ਉਡਾਣ ਰੱਦ ਕਰਨ ਦਾ ਅਜੇ ਤਕ ਫ਼ੈਸਲਾ ਨਹੀਂ ਲਿਆ। ਹਵਾਈ ਅੱਡੇ ‘ਤੇ ਦੋ ਮਹੀਨਿਆਂ ਲਈ ਬਾਅਦ ਦੁਪਹਿਰ ਦੀਆਂ ਉਡਾਣਾਂ ਬੰਦ ਰਹਿਣਗੀਆਂ ਤੇ ਹਰੇਕ ਐਤਵਾਰ ਨੂੰ ਵੀ ਹਵਾਈ ਅੱਡਾ ਬੰਦ ਰਹੇਗਾ।

Be the first to comment

Leave a Reply