ਮ੍ਰਿਤ ਭਰਾ ਦੀ ਲਾਸ਼ ਨਾਲ ਪਿਛਲੇ 9 ਦਿਨਾਂ ‘ਤੋਂ ਰਹਿ ਰਿਹਾ ਸੀ ਇਹ ਵਿਅਕਤੀ

ਨਵੀਂ ਦਿੱਲੀ— ਇਥੇ ਦੇ ਕਰਾਵਲ ਨਗਰ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 70 ਸਾਲ ਦਾ ਵਿਅਕਤੀ ਆਪਣੇ 68 ਸਾਲ ਦੇ ਮ੍ਰਿਤ ਭਰਾ ਦੀ ਲਾਸ਼ ਨਾਲ ਪਿਛਲੇ 9 ਦਿਨਾਂ ‘ਤੋਂ ਰਹਿ ਰਿਹਾ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰਜਿੰਦਰ ਭੱਟਨਾਗਰ (68) ਨਾਲ ਕੰਮ ਕਰਨ ਵਾਲੇ ਉਸ ਦੇ ਸਾਥੀ ਅਧਿਆਪਕ ਉਸ ਨੂੰ ਦੇਖਣ ਉਸ ਦੇ ਘਰ ਆਏ ਸਨ, ਕਿਉਂਕਿ ਉਹ ਪਿਛਲੇ ਕਈ ਦਿਨਾਂ ‘ਤੋਂ ਸਕੂਲ ਨਹੀਂ ਆਇਆ ਸੀ।
ਜਦੋਂ ਰਜਿੰਦਰ ਭੱਟਨਾਗਰ ਦੇ ਸਾਥੀ ਅਧਿਆਪਕ ਨੰਦ ਕੁਮਾਰ ਤੇ ਉੱਤਮ ਕੁਮਾਰ ਨੇ ਦਰਵਾਜ਼ਾ ਖੜਕਾਇਆ ਤਾਂ ਪ੍ਰਹਲਾਦ ਭੱਟਨਾਗਰ (70) ਨੇ ਦਰਵਾਜ਼ਾ ਖੋਲਿਆ। ਪ੍ਰਹਲਾਦ ਨੇ ਦੱਸਿਆ ਕਿ ਉਸ ਦਾ ਭਰਾ ਬੀਮਾਰ ਹੈ ਤੇ ਉਹ ਕਮਰੇ ‘ਚ ਆਰਾਮ ਕਰ ਰਿਹਾ ਹੈ। ਜਦੋਂ ਦੋਵਾਂ ਅਧਿਆਪਕਾਂ ਨੇ ਜ਼ਿੱਦ ਕੀਤੀ ਕਿ ਉਹ ਰਜਿੰਦਰ ਨੂੰ ਮਿਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਜਿੰਦਰ ਦੀ ਮੌਤ ਹੋ ਗਈ ਹੈ ਤੇ ਪ੍ਰਹਲਾਦ ਬੀਤੇ ਕਈ ਦਿਨਾਂ ਤੋਂ ਆਪਣੇ ਭਰਾ ਦੀ ਲਾਸ਼ ਨਾਲ ਰਹਿ ਰਿਹਾ ਸੀ। ਇਸ ਦੇ ਬਾਅਦ ਉਨ੍ਹਾਂ ਨੇ ਸਥਾਨਕ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਰਜਿੰਦਰ ਦੀ ਲਾਸ਼ ਨੂੰ ਦਿੱਲੀ ਦੇ ਤੇਗ ਬਹਾਦੁਰ ਹਸਪਤਾਲ ਪਹੁੰਚਾ ਦਿੱਤਾ ਹੈ। ਪੁਲਸ ਨੇ ਪ੍ਰਹਲਾਦ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਪ੍ਰਹਲਾਦ ਮਾਨਸਿਕ ਤੌਰ ‘ਤੇ ਬੀਮਾਰ ਹੈ।

Be the first to comment

Leave a Reply

Your email address will not be published.


*