ਮੰਤਰੀ ਕਪਿਲ ਮਿਸ਼ਰਾ ਨੂੰ ‘ਵਾਈ’ ਕਲਾਸ (Y class) ਦੀ ਸੁਰੱਖਿਆ ਮੁਹੱਈਆ ਕਰਾਈ ਗਈ

New Delhi: AAP MLA Kapil Mishra addressing a press conference against Delhi CM Kejriwal and Health Minister Satyender Jain, in New Delhi on Monday. PTI Photo by Vijay Verma (PTI5_8_2017_000183B)

ਨਵੀਂ ਦਿੱਲੀ — ਪੁਲਸ ਨੇ ਦਿੱਲੀ ਸਰਕਾਰ ਦੇ ਬਰਖਾਸਤ ਮੰਤਰੀ ਕਪਿਲ ਮਿਸ਼ਰਾ ਨੂੰ ‘ਵਾਈ’ ਕਲਾਸ (Y class) ਦੀ ਸੁਰੱਖਿਆ ਮੁਹੱਈਆ ਕਰਾਈ ਹੈ। ਮਿਸ਼ਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਮਿਸ਼ਰਾ ਪਿਛਲੇ ਮਹੀਨੇ ਭੁੱਖ-ਹੜਤਾਲ ‘ਤੇ ਬੈਠੇ ਸਨ। ਇਕ ਵਿਅਕਤੀ ਨੇ ਖੁਦ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਦੱਸ ਕੇ ਉਨ੍ਹਾਂ ਦੇ ਘਰ ਕੋਲ ਹੰਗਾਮਾ ਕੀਤਾ ਸੀ ਅਤੇ ਉਨ੍ਹਾਂ ‘ਤੇ ਹਮਲਾ ਕਰਨ ਯਤਨ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਮਿਸ਼ਰਾ ਨੂੰ ਖਤਰੇ ਨੂੰ ਜਾਣੂ ਕਰਾਇਆ ਅਤੇ ਇਹ ਫੈਸਲਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਸੁਰੱਖਿਆ ਇਕਾਈ ਦੇ 2 ਕਰਮੀ ਹੁਣ ਤੋਂ ਮਿਸ਼ਰਾ ਨਾਲ ਰਹਿਣਗੇ ਅਕੇ ਪੁਲਸ ਕਰਮੀ ਰੋਜ਼ਾਨਾ 24 ਘੰਟੇ ਉਨ੍ਹਾਂ ਦੇ ਆਵਾਸ ਦੀ ਸੁਰੱਖਿਆ ਕਰਨਗੇ।

Be the first to comment

Leave a Reply